ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਭਾਰਤੀ ਮੂਲ ਦੇ ਬਲਤੇਜ ਸਿੰਘ ਅਗਵਾਨ ਨੂੰ 22 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਬਲਤੇਜ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਵੱਡੀ ਮਾਤਰਾ ਵਿੱਚ ਖ਼ਤਰਨਾਕ 'ਲਿਕੁਇਡ ਮੈਥਾਮਫੇਟਾਮਾਈਨ' ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਮੰਗਵਾਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਬਲਤੇਜ ਸਿੰਘ ਅਗਵਾਨ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ। ਉਸ ਨੇ ਇਸ ਨਸ਼ੇ ਨੂੰ ਬਹੁਤ ਹੀ ਚਲਾਕੀ ਨਾਲ ਬੀਅਰ ਦੀਆਂ ਕੈਨਾਂ ਵਿੱਚ ਲੁਕਾ ਕੇ ਨਿਊਜ਼ੀਲੈਂਡ ਭੇਜਿਆ ਸੀ। ਜਾਂਚ ਏਜੰਸੀਆਂ ਨੇ ਜਦੋਂ ਇਨ੍ਹਾਂ ਕੈਨਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਬੀਅਰ ਦੀ ਬਜਾਏ ਭਾਰੀ ਮਾਤਰਾ ਵਿੱਚ ਡਰੱਗ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 600-700 ਕਰੋੜ ਰੁਪਏ ਦੱਸੀ ਜਾਂਦੀ ਹੈ। ਰਿਪੋਰਟਾਂ ਅਨੁਸਾਰ, ਬਲਤੇਜ ਸਿੰਘ ਅਗਵਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਸਤਵੰਤ ਸਿੰਘ ਦਾ ਭਤੀਜਾ ਹੈ। ਉਸ ਦੇ ਕਥਿਤ ਖਾਲਿਸਤਾਨੀ ਸਬੰਧਾਂ ਅਤੇ 'ਨਾਰਕੋ-ਟੈਰਰਿਜ਼ਮ' ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ।
ਨਿਊਜ਼ੀਲੈਂਡ ਦੀ ਅਦਾਲਤ ਨੇ ਇਸ ਨੂੰ ਸਮਾਜ ਲਈ ਇੱਕ ਗੰਭੀਰ ਖ਼ਤਰਾ ਮੰਨਦਿਆਂ ਬਲਤੇਜ ਸਿੰਘ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧਾਂ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸ ਆਪਰੇਸ਼ਨ ਨੂੰ ਨਿਊਜ਼ੀਲੈਂਡ ਪੁਲਸ ਅਤੇ ਕਸਟਮ ਵਿਭਾਗ ਦੀ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਬਲਤੇਜ ਸਿੰਘ 'ਤੇ ਲੱਗੇ ਇਨ੍ਹਾਂ ਦੋਸ਼ਾਂ ਅਤੇ ਸਜ਼ਾ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਜਾਂਚ ਤੇਜ਼ ਹੋ ਗਈ ਹੈ। ਇਹ ਮਾਮਲਾ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਇਸ ਵਿੱਚ ਨਸ਼ਾ ਤਸਕਰੀ ਦੇ ਨਾਲ-ਨਾਲ ਕਥਿਤ ਤੌਰ 'ਤੇ ਕੱਟੜਪੰਥੀ ਸਬੰਧਾਂ ਦੇ ਪਹਿਲੂ ਵੀ ਸਾਹਮਣੇ ਆ ਰਹੇ ਹਨ।
ਚੰਗੀ ਤਨਖ਼ਾਹ ਤੇ ਵਧੀਆ ਕੰਮ ਕਰਨ ਦੇ ਚਾਹਵਾਨਾਂ ਲਈ ਪੁਰਤਗਾਲ ਨੇ ਖੋਲ੍ਹੇ ਦਰਵਾਜ਼ੇ, 10 ਤੱਕ ਕਰੋ ਅਪਲਾਈ
NEXT STORY