ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)—ਸੀਨੀਅਰ ਐਡਵੋਕੇਟ ਅਤੇ ਲੁਧਿਆਣਾ ਦੇ ਦਾਖਾ ਤੋਂ ਐੱਮ. ਐੱਲ. ਏ. ਐੱਚ. ਐੱਸ. ਫੂਲਕਾ ਵਾਸ਼ਿੰਗਟਨ ਦੇ ਮਨਾਸਸ ਗੁਰੂ ਘਰ ਵਿਖੇ ਪੁੱਜੇ। ਇੱਥੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਪ੍ਰਭਾਵਸ਼ਾਲੀ 30 ਲੋਕਾਂ ਦੀ ਨਿਆਂ ਕਮੇਟੀ ਬਣਾਈਸੀ ਅਤੇ ਅਣਗਿਣਤ ਗ਼ੈਰ ਸਿੱਖਾਂ ਨੇ ਵੀ ਨਿਆਂ ਦੀ ਇਸ ਜੱਦੋ-ਜਹਿਦ 'ਚ ਪੂਰਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਨਿਆਂ ਮਿਲਣ 'ਚ ਇੰਨਾ ਕੁ ਸਮਾਂ ਲੱਗਾ ਕਿ ਕਈ ਗਵਾਹ ਵੀ ਇਸ ਦੁਨੀਆ ਨੂੰ ਛੱਡ ਗਏ ਅਤੇ ਕਈ ਦੋਸ਼ੀਆਂ ਦੀ ਵੀ ਮੌਤ ਹੋ ਗਈ।
ਇਸ ਲੜਾਈ ਨੂੰ ਜਿੱਤਣ ਲਈ ਫੂਲਕਾ ਨੂੰ ਸਿਆਸਤ ਤੋਂ ਵੀ ਕਿਨਾਰਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿੱਖਾਂ ਨੂੰ ਨਿਆਂ ਦਿਵਾਉਣ ਨਾਲੋਂ ਵੀ ਵੱਧ ਸਮਾਜਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲੜੀ ਗਈ ਤਾਂਕਿ ਅਜਿਹੇ ਜ਼ੁਲਮ ਦੁਬਾਰਾ ਨਾ ਹੋਣ।
ਫੂਲਕਾ ਨੇ ਵਾਸ਼ਿੰਗਟਨ 'ਚ ਸਥਿਤ 'ਸਿੱਖ ਹਿਯੂਮਨ ਡਿਵੈਲਪਮੈਂਟ ਫਾਉਂਡੇਸ਼ਨ' ਦੇ ਕਾਰਜਾਂ ਨੂੰ ਸਲਾਹਿਆ ਅਤੇ ਕਿਹਾ ਕਿ ਅਮਰੀਕਾ ਦੀ 'ਈਕੋ ਸਿੱਖ' ਨਾਂ ਦੀ ਜਥੇਬੰਦੀ ਵੱਲੋਂ ਪੰਜਾਬ ਦੇ ਗਰੀਬ ਸਿੱਖ ਨੌਜਵਾਨਾਂ ਨੂੰ ਡਿਗਰੀ ਕੋਰਸਾਂ ਲਈ ਮਾਲੀ ਮਦਦ ਭੇਜੀ ਜਾਂਦੀ ਹੈ ਜੋ ਬਹੁਤ ਬੜੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਸੰਸਥਾ ਵਲੋਂ ਪੰਜਾਬ ਅਤੇ ਵਿਸ਼ਵ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀ ਖੁਸ਼ੀ 'ਚ ਰੁੱਖ ਲਗਾਉਣ ਦੇ ਕੰਮ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਚਿਲੀ ਆਪਣੇ ਹਵਾਈ ਅੱਡੇ 'ਤੇ ਲਗਾਏਗਾ ਸੌਰ ਊਰਜਾ ਪਲਾਂਟ
NEXT STORY