ਡਲਾਸ (ਭਾਸ਼ਾ): ਡਲਾਸ ਪੁਲਸ ਬਲ ਦੀ ਪਹਿਲੀ ਗੈਰ ਗੋਰੀ ਪੁਲਸ ਪ੍ਰਮੁੱਖ ਯੂ ਰਿਨੀ ਹਾਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ 10 ਨਵੰਬਰ ਤੋਂ ਪ੍ਰਭਾਵੀ ਹੋਵੇਗਾ। ਹਾਲ ਨੇ ਅਸਤੀਫੇ ਵਿਚ ਕਿਸੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਹੈ। ਮਾਮਲੇ 'ਤੇ ਉਹਨਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ। ਗੈਰ ਗੋਰੇ ਵਿਅਕਤੀ ਜੌਰਜ ਫਲਾਈਡ ਦੇ ਕਤਲ ਦੇ ਬਾਅਦ ਤੋਂ ਦੇਸ਼ ਭਰ ਵਿਚ ਜਾਰੀ ਪ੍ਰਦਰਸ਼ਨ ਦੇ ਵਿਚ ਕਈ ਵੱਡੇ ਸ਼ਹਿਰਾਂ ਦੇ ਪੁਲਸ ਪ੍ਰਮੁੱਖ ਅਸਤੀਫਾ ਦੇ ਚੁੱਕੇ ਹਨ। ਹੁਣ ਹਾਲ ਦਾ ਨਾਮ ਵੀ ਇਸ ਸੂਚੀ ਵਿਚ ਜੁੜ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਈਸ਼ਨਿੰਦਾ ਦੇ ਦੋਸ਼ 'ਚ ਈਸਾਈ ਵਿਅਕਤੀ ਨੂੰ ਮੌਤ ਦੀ ਸਜ਼ਾ
ਹਿਊਸਟਨ ਵਸਨੀਕ 46 ਸਾਲਾ ਫਲਾਈਡ ਦੀ ਇਕ ਗੋਰੇ ਪੁਲਸ ਅਧਿਕਾਰੀ ਵੱਲੋਂ ਗਰਦਨ ਦਬਾਏ ਜਾਣ ਨਾਲ ਸਾਹ ਘੁੱਟ ਜਾਣ ਕਾਰਨ ਇਸ ਸਾਲ ਮਈ ਵਿਚ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੂਰੇ ਅਮਰੀਕਾ ਵਿਚ ਵਿਆਪਕ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਮੇਅਰ ਏਰਿਕ ਜਾਨਸਨ ਨੇ ਕਿਹਾ ਕਿ ਉਹਨਾਂ ਦੀ ਹਾਲ ਨਾਲ ਇਸ ਸਬੰਧ ਵਿਚ ਕੋਈ ਗੱਲਬਾਤ ਨਹੀਂ ਹੋਈ ਹੈ। ਪਰ ਉਹ ਉਹਨਾਂ ਦੇ ਅਸਤੀਫੇ ਤੋਂ ਕਾਫੀ ਹੈਰਾਨ ਹਨ। ਗੌਰਤਲਬ ਹੈ ਕਿ ਫਲਾਈਡ ਦੀ ਮੌਤ ਦੇ ਬਾਅਦ ਤੋਂ ਸੀਏਟਲ, ਅਟਲਾਂਟਾ, ਪੋਰਟਲੈਂਡ, ਓਰੇਗਨ, ਰਿਚਮੰਡ ਅਤੇ ਵਰਜੀਨੀਆ ਦੇ ਸੀਨੀਅਰ ਪੁਲਸ ਅਧਿਕਾਰੀ ਕਈ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਚੁੱਕੇ ਹਨ।
PoK 'ਚ ਚੀਨ ਤੇ ਪਾਕਿਸਤਾਨ ਖਿਲਾਫ਼ ਰੈਲੀ, ਡੈਮ ਨਿਰਮਾਣ ਨੂੰ ਲੈ ਕੇ ਲੋਕਾਂ ਵਿਚ ਗੁੱਸਾ
NEXT STORY