ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਇਕ ਈਸਾਈ ਵਿਅਕਤੀ ਨੂੰ ਈਸ਼ਨਿੰਦਾ ਕਾਨੂੰਨ ਦੇ ਤਹਿਤ ਮੌਤ ਦੀ ਸਜ਼ਾ ਸੁਣਾਈ। ਪਾਕਿਸਤਾਨ ਵਿਚ ਇਸ ਕਾਨੂੰਨ ਦੀ ਗਲਤ ਵਰਤੋਂ ਨੂੰ ਲੈ ਕੇ ਦੋਸ਼ ਲੱਗਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਕਾਨੂੰਨ ਦੀ ਵਰਤੋਂ ਦੂਜੇ ਧਰਮ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਕੀਤੀ ਜਾਂਦੀ ਹੈ।
ਲਾਹੌਰ ਦੀ ਇਕ ਸੈਸ਼ਨ ਕੋਰਟ ਨੇ ਸੁਣਵਾਈ ਦੇ ਬਾਅਦ ਆਸਿਫ ਪਰਵੇਜ਼ ਮਸੀਹ ਨੂੰ ਮੌਤ ਦੀ ਸਜ਼ਾ ਸੁਣਾਈ। ਮਸੀਹ ਨੂੰ 2013 ਵਿਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਕੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੀ ਸੈਸ਼ਨ ਕੋਰਟ ਨੇ ਈਸਾਈ ਕਾਲੋਨੀ, ਯੋਹਾਨਾਬਾਦ ਦੇ ਵਸਨੀਕ ਪਰਵੇਜ਼ ਮਸੀਹ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਮਸੀਹ ਨੂੰ 3 ਸਾਲ ਦੀ ਵਾਧੂ ਸਜ਼ਾ ਅਤੇ 50,000 ਦਾ ਜੁਰਮਾਨਾ ਵੀ ਲਗਾਇਆ। ਵਧੀਕ ਸੈਸ਼ਨ ਜੱਜ ਮਨਸੂਰ ਅਹਿਮਦ ਕੁਰੈਸ਼ੀ ਨੇ ਸਬੂਤਾਂ ਅਤੇ ਗਵਾਹਾਂ ਦੇ ਬਿਆਨ ਦੇ ਬਾਅਦ ਪਰਵੇਜ਼ ਨੂੰ ਈਸ਼ਨਿੰਦਾ ਦਾ ਦੋਸ਼ੀ ਪਾਇਆ ਸੀ।
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਦੱਖਣੀ ਏਸ਼ੀਆਈ ਬੀਬੀਆਂ ਵੱਲੋਂ ਖੁਦਕਸ਼ੀ ਦੇ ਬਾਅਦ ਸਮਾਜਿਕ ਮਦਦ ਦੀ ਅਪੀਲ
ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨ ਦਾ ਹਥਿਆਰ
ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨ ਲਈ ਹਮੇਸ਼ਾ ਈਸ਼ਨਿੰਦਾ ਕਾਨੂੰਨ ਵਰਤਿਆ ਜਾਂਦਾ ਹੈ।ਤਾਨਾਸ਼ਾਹ ਜੀਆ-ਉਲ-ਹੱਕ ਦੇ ਸ਼ਾਸਨਕਾਲ ਵਿਚ ਪਾਕਿਸਤਾਨ ਵਿਚ ਈਸ਼ਨਿੰਦਾ ਕਾਨੂੰਨ ਨੂੰ ਲਾਗੂ ਕੀਤਾ ਗਿਆ। ਪਾਕਿਸਤਾਨ ਪੀਨਲ ਕੋਰਡ ਵਿਚ ਸੈਕਸ਼ਨ 295ਬੀ ਅਤੇ 295-ਸੀ ਜੋੜ ਕੇ ਈਸ਼ਨਿੰਦਾ ਕਾਨੂੰਨ ਬਣਾਇਆ ਗਿਆ। ਅਸਲ ਵਿਚ ਪਾਕਿਸਤਾਨ ਨੂੰ ਈਸ਼ਨਿੰਦਾ ਕਾਨੂੰਨ ਬ੍ਰਿਟਿਸ਼ ਸ਼ਾਸਨ ਤੋਂ ਵਿਰਾਸਤ ਵਿਚ ਮਿਲਿਆ। 1860 ਵਿਚ ਬ੍ਰਿਟਿਸ਼ ਸ਼ਾਸਨ ਨੇ ਧਰਮ ਨਾਲ ਜੁੜੇ ਅਪਰਾਧਾਂ ਦੇ ਲਈ ਕਾਨੂੰਨ ਬਣਾਇਆ ਸੀ। ਜਿਸ ਦਾ ਵਿਸਥਾਰਤ ਰੂਪ ਅੱਜ ਦਾ ਪਾਕਿਸਤਾਨ ਦਾ ਈਸ਼ਨਿੰਦਾ ਕਾਨੂੰਨ ਹੈ।
ਰਿਪਰਟ ਵਿਚ ਖੁਲਾਸਾ
ਮਨੁੱਖੀ ਅਧਿਕਾਰ ਸੰਸਥਾ ਮੂਵਮੈਂਟ ਫੌਰ ਸਾਲਿਡੈਰਿਟੀ ਐਂਡ ਪੀਸ (MSP) ਦੇ ਮੁਤਾਬਕ, ਪਾਕਿਸਤਾਨ ਵਿਚ ਹਰੇਕ ਸਾਲ 1000 ਤੋਂ ਵਧੇਰੇ ਈਸਾਈ, ਹਿੰਦੂ ਅਤੇ ਸਿੱਖ ਕੁੜੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਜਿਸ ਦੇ ਬਾਅਦ ਉਹਨਾਂ ਦਾ ਧਰਮ ਪਰਿਵਰਤਨ ਕਰਾ ਕੇ ਇਸਲਾਮਿਕ ਰੀਤੀ-ਰਿਵਾਜ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ। ਪੀੜਤਾਂ ਵਿਚ ਜ਼ਿਆਦਾਤਰ ਕੁੜੀਆਂ ਦੀ ਉਮਰ 12 ਤੋਂ 25 ਸਾਲ ਦੇ ਵਿਚ ਹੁੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ 'ਤੇ ਜਾਨਲੇਵਾ ਹਮਲਾ, ਕਈ ਲੋਕ ਜ਼ਖਮੀ
ਪੰਜਾਬੀਆਂ ਦੇ ਗੜ੍ਹ ਕੈਲਗਰੀ ਦੇ 9 ਸਕੂਲਾਂ 'ਚ ਕੋਰੋਨਾ ਮਾਮਲਿਆਂ ਦੀ ਪੁਸ਼ਟੀ
NEXT STORY