ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੇ ਪ੍ਰਮੁੱਖ ਵਿਦਿਆਰਥੀ ਆਗੂ ਤੇ ‘ਇਨਕਲਾਬ ਮੰਚ’ ਦੇ ਕਨਵੀਨਰ ਸ਼ਰੀਫ ਉਸਮਾਨ ਹਾਦੀ ਨੂੰ ਸ਼ਨੀਵਾਰ ਨੂੰ ਢਾਕਾ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਵਿਦਾਈ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਵੀ ਜਨਾਜ਼ੇ ਵਿੱਚ ਸ਼ਿਰਕਤ ਕੀਤੀ ਤੇ ਹਾਦੀ ਨੂੰ ਦੇਸ਼ ਦਾ ‘ਵੀਰ’ ਕਰਾਰ ਦਿੱਤਾ। ਯੂਨਸ ਨੇ ਕਿਹਾ ਕਿ ਬੰਗਲਾਦੇਸ਼ ਲਈ ਹਾਦੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੁਰੱਖਿਆ ਦੇ ਕੀਤੇ ਗਏ ਗੈਰ-ਮਾਮੂਲੀ ਪ੍ਰਬੰਧ ਹਾਦੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਢਾਕਾ ਵਿੱਚ ਸੁਰੱਖਿਆ ਦੇ ਬੇਹੱਦ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਪੁਲਸ ਨੇ ਨਿਗਰਾਨੀ ਲਈ 1,000 ਬਾਡੀ-ਵਾਰਨ ਕੈਮਰਿਆਂ ਦੀ ਵਰਤੋਂ ਕੀਤੀ ਅਤੇ ਸੰਸਦ ਭਵਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਡਰੋਨ ਉਡਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਭੀੜ ਅਤੇ ਸੁਰੱਖਿਆ ਦੇ ਹਾਲਾਤ ਨੂੰ ਦੇਖਦੇ ਹੋਏ ਮਾਣਿਕ ਮਿਆ ਐਵੇਨਿਊ 'ਤੇ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਜਨਾਜ਼ੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕੋਈ ਵੀ ਬੈਗ ਜਾਂ ਭਾਰੀ ਸਾਮਾਨ ਨਾ ਲਿਆਉਣ ਦੀ ਅਪੀਲ ਕੀਤੀ ਸੀ।
ਢਾਕਾ ’ਚ ਸਪੁਰਦ-ਏ-ਖਾਕ ਹੋਇਆ ਉਸਮਾਨ ਹਾਦੀ, ਮੁਹੰਮਦ ਯੂਨਸ ਨੇ ਵੀ ਜਨਾਜ਼ੇ 'ਚ ਕੀਤੀ ਸ਼ਿਰਕਤਰਾਸ਼ਟਰੀ ਕਵੀ ਦੇ ਮਕਬਰੇ ਕੋਲ ਦਿੱਤੀ ਗਈ ਅੰਤਿਮ ਵਿਦਾਈ ਸ਼ਰੀਫ ਉਸਮਾਨ ਹਾਦੀ ਦੀ ਨਮਾਜ਼-ਏ-ਜਨਾਜ਼ਾ ਸ਼ਨੀਵਾਰ ਦੁਪਹਿਰ 2 ਵਜੇ ਨੈਸ਼ਨਲ ਪਾਰਲੀਮੈਂਟ ਬਿਲਡਿੰਗ ਦੇ ਸਾਊਥ ਪਲਾਜ਼ਾ ਵਿੱਚ ਅਦਾ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਢਾਕਾ ਯੂਨੀਵਰਸਿਟੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦੇ ਮਕਬਰੇ ਦੇ ਕੋਲ ਦਫ਼ਨਾਇਆ ਗਿਆ। ਢਾਕਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮੌਕੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ।
Elon Musk ਨੂੰ ਮਿਲੀ ਵੱਡੀ ਜਿੱਤ, ਅਦਾਲਤ ਨੇ 2018 ਦੇ Tesla ਦੇ Pay Package ਨੂੰ ਕੀਤਾ ਬਹਾਲ
NEXT STORY