ਕਾਰਾਕਸ (ਭਾਸ਼ਾ)— ਵੈਨੇਜ਼ੁਏਲਾ ਨੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਨੂੰ ਮਿਲ ਰਹੇ ਅੰਤਰਰਾਸ਼ਟਰੀ ਸਮਰਥਨ 'ਤੇ ਨਿਸ਼ਾਨਾ ਵਿੰਨ੍ਹਿਆ। ਉਸ ਨੇ ਬੁੱਧਵਾਰ ਨੂੰ ਜਰਮਨੀ ਦੇ ਰਾਜਦੂਤ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ। ਇਸ ਵਿਚਕਾਰ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ। ਅਮਰੀਕਾ ਨੇ ਅਧਿਕਾਰੀਆਂ ਅਤੇ ਪਰਿਵਾਰਾਂ ਸਮੇਤ ਸ਼ਾਸਨ ਨਾਲ ਜੁੜੇ 77 ਲੋਕਾਂ ਦੇ ਵੀਜ਼ਾ ਰੱਦ ਕਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵੈਨੇਜ਼ੁਏਲਾ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਕਾਰਨ ਮਾਰਟੀਨ ਕ੍ਰੀਨਰ ਕੋਲ ਦੇਸ਼ ਤੋਂ ਬਾਹਰ ਜਾਣ ਲਈ 48 ਘੰਟੇ ਹਨ।
ਉਨ੍ਹਾਂ ਨੇ ਸੋਮਵਾਰ ਨੂੰ ਗੁਏਡੋ ਨੂੰ ਦੇਸ਼ ਵਾਪਸ ਪਰਤਣ ਅਤੇ ਕਾਰਾਕਸ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਗੁਏਡੋ ਨੇ ਵਿਰੋਧੀ ਧਿਰ ਦੇ ਸਾਂਸਦਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕ੍ਰੀਨਰ ਨੂੰ ਬਾਹਰ ਕੱਢਣਾ 'ਮੁਕਤ ਦੁਨੀਆ ਲਈ ਖਤਰੇ' ਦੇ ਤੌਰ 'ਤੇ ਦੇਖਿਆ ਜਾਵੇਗਾ। ਗੁਏਡੋ ਨੂੰ 50 ਤੋਂ ਵੱਧ ਦੇਸ਼ਾਂ ਨੇ ਅੰਤਰਿਮ ਰਾਸ਼ਟਰਪਤੀ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬਾਚੇਲੇਟ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਵੈਨੇਜ਼ੁਏਲਾ ਵਿਚ ਆਰਥਿਕ ਅਤੇ ਸਿਆਸੀ ਸੰਕਟ ਹੋਰ ਵੱਧ ਜਾਵੇਗਾ।
ਅਮਰੀਕਾ ਦੇ ਸੂਬੇ ਅਲਾਸਕਾ 'ਚ ਲੱਗੇ ਭੂਚਾਲ ਦੇ ਝਟਕੇ
NEXT STORY