ਕਾਰਾਕਸ (ਏਜੰਸੀ): ਵੈਨੇਜ਼ੁਏਲਾ ਦੇ ਹਜ਼ਾਰਾਂ ਸੰਗੀਤਕਾਰਾਂ ਨੇ ਦੁਨੀਆ ਦੇ ਸਭ ਤੋਂ ਵੱਡੇ 'ਆਰਕੈਸਟਰਾ' ਦਾ ਖਿਤਾਬ ਜਿੱਤ ਲਿਆ ਹੈ। ਇਹਨਾਂ ਸੰਗੀਤਕਾਰਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਸ਼ਾਮਲ ਹੁੰਦੇ ਹਨ। ਇਹ ਰਿਕਾਰਡ 8,573 ਸੰਗੀਤਕਾਰਾਂ ਨੇ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡਜ਼ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਘੋਸ਼ਣਾ ਕੀਤੀ ਕਿ ਦੇਸ਼ ਦੇ ਯੂਥ ਆਰਕੈਸਟਰਾ ਦੇ ਨੈੱਟਵਰਕ ਨਾਲ ਸਬੰਧਤ ਸੰਗੀਤਕਾਰਾਂ ਨੇ ਆਪਣੇ ਪ੍ਰਦਰਸ਼ਨ ਨਾਲ ਖਿਤਾਬ ਜਿੱਤਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਕਮਲਾ ਹੈਰਿਸ
ਇਸ ਸਮੂਹ ਵਿਚ ਸ਼ਾਮਲ ਸੰਗੀਤਕਾਰਾਂ ਦੀ ਉਮਰ 12 ਤੋਂ 77 ਦੇ ਵਿਚਕਾਰ ਹੈ ਅਤੇ ਉਹਨਾਂ ਨੇ ਰਾਜਧਾਨੀ ਕਾਰਾਕਸ ਵਿੱਚ ਇੱਕ ਮਿਲਟਰੀ ਅਕੈਡਮੀ ਵਿੱਚ ਦੇਸ਼ਭਗਤੀ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 8,097 ਤੋਂ ਵੱਧ ਸੰਗੀਤਕਾਰਾਂ ਨੇ ਰੂਸ ਦੇ ਮਸ਼ਹੂਰ ਸੰਗੀਤਕਾਰ ਤਚਾਇਕੋਵਸਕੀ ਦੀਆਂ ਧੁਨਾਂ 'ਤੇ ਪੰਜ ਮਿੰਟਾਂ ਲਈ ਇਕਸੁਰਤਾ ਨਾਲ ਸਾਜ਼ ਵਜਾਏ। ਆਰਕੈਸਟਰਾ ਦੇ ਇਸ ਨੈੱਟਵਰਕ ਨੂੰ 'ਅਲ ਸਿਸਟੇਮਾ' ਅਤੇ 'ਦਿ ਸਿਸਟਮ' ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਸੰਗੀਤ ਸਮਾਰੋਹ ਲਈ ਲਗਭਗ 12,000 ਸੰਗੀਤਕਾਰ ਇਕੱਠੇ ਹੋਏ। ਸੰਗੀਤਕਾਰਾਂ 'ਤੇ ਨਜ਼ਰ ਰੱਖਣ ਲਈ 250 ਤੋਂ ਵੱਧ ਨਿਗਰਾਨ ਨਿਯੁਕਤ ਕੀਤੇ ਗਏ ਸਨ। ਪਿਛਲਾ ਰਿਕਾਰਡ ਰੂਸ ਦੇ ਇੱਕ ਸਮੂਹ ਦੇ ਕੋਲ ਸੀ ਜਿਸ ਨੇ ਦੇਸ਼ ਦਾ ਰਾਸ਼ਟਰੀ ਗੀਤ ਵਜਾਇਆ ਸੀ।
ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਕਮਲਾ ਹੈਰਿਸ
NEXT STORY