ਸਿਡਨੀ (ਬਿਊਰੋ): ਜਾਨਵਰਾਂ ਵਿਚ ਕੁੱਤਾ ਸਭ ਤੋਂ ਜ਼ਿਆਦਾ ਵਫਾਦਾਰ ਮੰਨਿਆ ਜਾਂਦਾ ਹੈ ਪਰ ਆਸਟ੍ਰੇਲੀਆ ਦੇ ਇਕ ਜੋੜੇ ਲਈ ਕੁੱਤਾ ਪਾਲਣਾ ਕਾਫੀ ਖਤਰਨਾਕ ਸਾਬਤ ਹੋਇਆ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਅਮੇਰਿਕਨ ਸਟੇਫੋਰਡਸ਼ਾਇਰ ਟੇਰੀਅਰ ਬ੍ਰੀਡ ਦੇ ਕੁੱਤੇ ਨੇ ਆਪਣੇ ਮਾਲਕ ਦੇ ਪੰਜ ਹਫ਼ਤੇ ਦੇ ਬੱਚੇ ਨੂੰ ਚਬਾ ਕੇ ਖਾ ਲਿਆ। ਕੁੱਤੇ ਨੇ ਸਵੇਰੇ ਬੱਚੇ ਨੂੰ ਉਦੋਂ ਸ਼ਿਕਾਰ ਬਣਾਇਆ ਜਦੋਂ ਉਸ ਦੇ ਮਾਤਾ-ਪਿਤਾ ਡੂੰਘੀ ਨੀਂਦ ਵਿਚ ਸਨ।
ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਜਦੋਂ ਤੱਕ ਮਾਪੇ ਪਹੁੰਚੇ ਉਦੋਂ ਤੱਕ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਦਿੱਤਾ ਸੀ। ਘਟਨਾ ਤੋਂ ਹੈਰਾਨ ਜੋੜੇ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।ਘਟਨਾ ਸਾਹਮਣੇ ਆਉਣ ਮਗਰੋਂ ਕੁੱਤਿਆਂ ਨਾਲ ਬੱਚਿਆਂ ਨੂੰ ਛੱਡਣ 'ਤੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਜਾਣਕਾਰੀ ਮੁਤਾਬਕ ਇਸ ਜੋੜੇ ਅਤੇ ਕੁੱਤੇ ਵਿਚਕਾਰ ਚੰਗੀ ਬਾਂਡਿੰਗ ਸੀ। ਔਰਤ ਦੀ ਪ੍ਰੈਗਨੈਂਸੀ ਦੌਰਾਨ ਕੁੱਤਾ ਕਾਫੀ ਚੰਗੇ ਢੰਗ ਨਾਲ ਰਹਿੰਦਾ ਸੀ ਪਰ ਜਦੋਂ ਤੋਂ ਬੱਚਾ ਘਰ ਆਇਆ ਸੀ ਉਸ ਦੇ ਸੁਭਾਅ ਵਿਚ ਤਬਦੀਲੀ ਸੀ। ਨਾਲ ਹੀ ਕਈ ਵਾਰ ਉਸ ਨੂੰ ਲਾਰ ਟਪਕਾਉਂਦੇ ਦੇਖਿਆ ਗਿਆ।
ਪਹਿਲਾਂ ਜੋੜੇ ਨੂੰ ਲੱਗਾ ਕਿ ਸ਼ਾਇਦ ਕਿਸੇ ਬੀਮਾਰੀ ਜਾਂ ਗਰਮੀ ਕਾਰਨ ਅਜਿਹਾ ਹੋ ਰਿਹਾ ਹੈ ਪਰ ਬਾਅਦ ਵਿਚ ਅਸਲੀਅਤ ਸਾਹਮਣੇ ਆਈ। ਮਾਹਰਾਂ ਮੁਤਾਬਕ ਕੁੱਤਾ ਸ਼ੁਰੂ ਤੋਂ ਹੀ ਬੱਚੇ ਨੂੰ ਆਪਣਾ ਖਾਣਾ ਸਮਝ ਰਿਹਾ ਸੀ ਅਤੇ ਮੌਕਾ ਮਿਲਦੇ ਹੀ ਉਸ ਨੇ ਹਮਲਾ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਬ੍ਰਿਸਬੇਨ ਦੀ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਚੋਣ, ਦੇਸ਼ ਭਰ 'ਚ ਜਸ਼ਨ ਦਾ ਮਾਹੌਲ (ਤਸਵੀਰਾਂ)
ਮਾਮਲਾ ਸਾਹਮਣੇ ਆਉਣ ਮਗਰੋਂ ਡੌਗ ਬਿਹੇਵੀਅਰ ਮਾਹਰ ਨਾਥਨ ਮੈਕਕ੍ਰੇਡਿ ਨੇ ਦੱਸਿਆ ਕਿ ਕੁੱਤੇ ਬੱਚਿਆਂ ਨੂੰ ਇਨਸਾਨ ਨਹੀਂ ਸਮਝਦੇ। ਉਹਨਾਂ ਲਈ ਉਹ ਆਸਾਨ ਸ਼ਿਕਾਰ ਹਨ। ਭਾਵੇਂ ਤੁਸੀਂ ਕੁੱਤੇ ਨੂੰ ਕਿੰਨੀ ਹੀ ਟਰੇਨਿੰਗ ਦੇ ਲਵੋ।ਉਹ ਮੌਕਾ ਮਿਲਦੇ ਹੀ ਸ਼ਿਕਾਰ 'ਤੇ ਹਮਲਾ ਕਰੇਗਾ। ਨਾਥਨ ਨੇ ਦੱਸਿਆ ਕਿ ਬੱਚੇ ਵੱਖਰੇ ਆਕਾਰ ਅਤੇ ਸੁਭਾਅ ਦੇ ਹੁੰਦੇ ਹਨ ਇਸ ਲਈ ਕੁੱਤੇ ਉਹਨਾਂ ਨੂੰ ਆਪਣਾ ਖਾਣਾ ਸਮਝਦੇ ਹਨ। ਇਸ ਮਾਮਲੇ ਵਿਚ ਵੀ ਅਜਿਹਾ ਹੋ ਹੋਇਆ।
POK ਦੇ ‘ਪ੍ਰਧਾਨ ਮੰਤਰੀ’ ਰਾਜਾ ਹੈਦਰ ਨੇ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਿੱਤੀ ਧਮਕੀ
NEXT STORY