ਮੈਲਬੌਰਨ (ਬਿਊਰੋ): ਵਿਕਟੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਈ ਕੋਰੋਨਾਵਾਇਰਸ ਮੌਤ ਨਹੀਂ ਹੋਈ ਹੈ ਕਿਉਂਕਿ ਦੂਜੀ ਲਹਿਰ ਘੱਟਦੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਨੇ ਅੱਜ ਪੁਸ਼ਟੀ ਕੀਤੀ ਕਿ ਇੱਥੇ 42 ਨਵੇਂ ਮਾਮਲੇ ਸਾਹਮਣੇ ਆਏ ਹਨ।ਵਿਕਟੋਰੀਆ ਵਿਚ ਮੌਤਾਂ ਦੀ ਗਿਣਤੀ 729 ਹੈ ਜਦਕਿ ਆਸਟ੍ਰੇਲੀਆ ਵਿਚ ਕੁੱਲ 816 ਮੌਤਾਂ ਹੋਈਆਂ ਹਨ।
ਮੈਟਰੋਪੋਲੀਟਨ ਮੈਲਬੌਰਨ ਦੇ 14 ਦਿਨਾਂ ਵਿਚ ਔਸਤਨ ਮਾਮਲੇ 52.9 ਅਤੇ ਖੇਤਰੀ ਵਿਕਟੋਰੀਆ 3.6 ਹਨ। ਕੱਲ੍ਹ, ਵਿਕਟੋਰੀਆ ਵਿਚ 35 ਨਵੇਂ ਇਨਫੈਕਸ਼ਨ ਦਰਜ ਹੋਏ, ਜੋ ਤਕਰੀਬਨ 12 ਹਫ਼ਤਿਆਂ ਵਿਚ ਸਭ ਤੋਂ ਘੱਟ ਰੋਜ਼ਾਨਾ ਗਿਣਤੀ ਸੀ।ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਲਬੌਰਨ ਦੇ ਦੱਖਣ-ਪੂਰਬ ਵਿਚ ਦੋ ਉਪਨਗਰ ਹੁਣ ਨਵੇਂ ਕੋਰੋਨਾਵਾਇਰਸ ਮਾਮਲਿਆਂ ਦੀ ਇਨਫੈਕਸ਼ਨ ਦਾ ਇੱਕ ਚੌਥਾਈ ਹਿੱਸਾ ਹਨ।ਕੱਲ੍ਹ ਦੇ ਨੌਂ ਕੇਸ ਹਲਾਲਮ ਅਤੇ ਗੁਆਂਢੀ ਨਰੇ ਵਾਰੇਨ ਨਾਲ ਜੁੜੇ ਹੋਏ ਹਨ।
ਇਸ ਸਮੇਂ ਬੀਮਾਰੀ ਨਾਲ 118 ਵਿਕਟੋਰੀਅਨ ਹਸਪਤਾਲ ਵਿਚ ਭਰਤੀ ਹਨ।ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਤਿੰਨ ਮਹੀਨਿਆਂ ਅੰਦਰ ਇਹ ਅਜਿਹਾ ਸਮਾਂ ਹੈ ਕਿ ਸਿਰਫ 42 ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਗਿਣਤੀ ਇਸ ਸਮੇਂ ਦੌਰਾਨ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 26 ਜੂਨ ਨੂੰ ਇਸ ਤੋਂ ਵੀ ਘੱਟ ਸਿਰਫ 30 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਈਰਾਨ ਨੂੰ ਧਮਕੀ, ਜੇਕਰ ਕੀਤਾ ਹਮਲਾ ਤਾਂ ਕਰਾਂਗੇ ਇਕ ਹਜ਼ਾਰ ਗੁਣਾ ਵੱਡਾ ਹਮਲਾ
ਮੈਲਬੌਰਨ ਵਿਚ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜੱਪਾਂ ਵੀ ਹੋਈਆਂ ਹਨ ਅਤੇ ਇਸ ਦੌਰਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਵੀ ਦਿੱਤੀ ਗਈ ਹੈ -ਜਿਵੇਂਕਿ ਜੇ ਕੋਈ ਇਕੱਲਾ ਰਹਿ ਰਿਹਾ ਹੈ ਤਾਂ ਇੱਕ ਵਿਅਕਤੀ ਉਸ ਕੋਲ ਆ ਜਾ ਸਕਦਾ ਹੈ। ਕਸਰਤ ਦਾ ਸਮਾਂ ਦੋ ਘੰਟੇ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਦੋ ਸੈਸ਼ਨ ਵੀ ਮਨਜ਼ੂਰ ਕਰ ਦਿੱਤੇ ਗਏ ਹਨ ਪਰ ਰਾਤ ਦਾ ਕਰਫਿਊ ਰਾਤ ਦੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਹੀ ਰਹੇਗਾ।
ਓਂਟਾਰੀਓ ਸੂਬੇ 'ਚ ਕੋਰੋਨਾ ਦਾ ਧਮਾਕਾ, ਜੂਨ ਤੋਂ ਬਾਅਦ ਪਹਿਲੀ ਵਾਰ ਦਰਜ ਹੋਏ ਇੰਨੇ ਮਾਮਲੇ
NEXT STORY