ਵੈਨਕੂਵਰ (ਮਲਕੀਤ ਸਿੰਘ) — ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ 'ਚ ਪੁਲਸ ਵਿਭਾਗ ਵੱਲੋਂ ਸ਼ਹਿਰ ਵਿੱਚ ਪੈਦਲ ਗਸ਼ਤ ਕਰਨ ਵਾਲੇ ਪੁਲਸ ਅਧਿਕਾਰੀ ਮੁੜ ਤਾਇਨਾਤ ਕੀਤੇ ਜਾ ਰਹੇ ਹਨ। ਸਿਟੀ ਕੌਂਸਲ ਵੱਲੋਂ ਦਿੱਤੇ ਨਵੇਂ ਫੰਡ ਨਾਲ ‘ਬੀਟ ਟੀਮ’ ਨੂੰ ਦੁਬਾਰਾ ਸਥਾਪਿਤ ਕੀਤਾ ਗਿਆ ਹੈ, ਜੋ ਪਿਛਲੇ ਕਈ ਸਾਲਾਂ ਤੋਂ ਬੰਦ ਸੀ।
ਇਹ ਪਹਿਲਾ ਮੌਕਾ ਹੈ ਕਿ 2022 ਤੋਂ ਬਾਅਦ ਅਧਿਕਾਰੀ ਨਿਯਮਿਤ ਤੌਰ ‘ਤੇ ਪੈਦਲ ਗਸ਼ਤ ਕਰਦੇ ਨਜ਼ਰ ਆਉਣਗੇ। ਇਸ ਨਵੀਂ ਬੀਟ ਟੀਮ ਲਈ ਕਰੀਬ 1.9 ਮਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ, ਜਿਸ ਤਹਿਤ 9 ਪੁਲਸ ਅਧਿਕਾਰੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਕਰਨਗੇ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਦਲ ਗਸ਼ਤ ਨਾਲ ਲੋਕਾਂ ਨਾਲ ਸਿੱਧਾ ਸੰਪਰਕ ਵਧੇਗਾ, ਛੋਟੇ ਅਪਰਾਧਾਂ ‘ਤੇ ਤੁਰੰਤ ਕਾਬੂ ਪਾਉਣਾ ਆਸਾਨ ਹੋਵੇਗਾ ਅਤੇ ਜਨਤਾ ਦੀ ਸੁਰੱਖਿਆ ਵੀ ਮਜ਼ਬੂਤ ਹੋਏਗੀ।
ਟਰੰਪ ਦੇ ਟੈਰਿਫ 'ਤੇ ਅਮਰੀਕੀ ਸੁਪਰੀਮ ਕੋਰਟ ਨੇ ਫਿਰ ਟਾਲਿਆ ਫੈਸਲਾ
NEXT STORY