ਇਸਲਾਮਾਬਾਦ : ਮੰਗਲਵਾਰ ਸਵੇਰੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੇਸਮੈਂਟ-ਪੱਧਰ ਦੇ ਕੈਫੇਟੇਰੀਆ 'ਚ ਇੱਕ ਸਿਲੰਡਰ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਅਸਲ 'ਚ ਗੈਸ ਸਿਲੰਡਰ ਦੇ ਧਮਾਕੇ ਜਾਂ ਏਅਰ-ਕੰਡੀਸ਼ਨਿੰਗ ਸਿਸਟਮ 'ਚ ਲੀਕ ਹੋਣ ਕਾਰਨ ਹੋਇਆ ਸੀ।
Canada 'ਚ ਨਿਕਲਿਆ 250,00,000 ਡਾਲਰ ਦਾ ਰਿਕਾਰਡ-ਤੋੜ 50/50 Jackpot, ਇਸ ਬੰਦੇ ਦੀ ਚਮਕੀ ਕਿਸਮਤ
ਸੁਰੱਖਿਆ ਬਲਾਂ ਨੇ ਤੁਰੰਤ ਅਦਾਲਤ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਇੰਸਪੈਕਟਰ ਜਨਰਲ ਇਸਲਾਮਾਬਾਦ ਅਲੀ ਨਾਸਿਰ ਰਿਜ਼ਵੀ ਨੇ ਕਿਹਾ ਕਿ ਪੀੜਤਾਂ 'ਚੋਂ ਦੋ ਦੀ ਹਾਲਤ ਗੰਭੀਰ ਹੈ ਤੇ ਇੱਕ ਟੈਕਨੀਸ਼ੀਅਨ ਦੇ ਸਰੀਰ ਦਾ ਲਗਭਗ 80 ਫੀਸਦੀ ਹਿੱਸਾ ਸੜ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੈਫੇਟੇਰੀਆ ਖੇਤਰ 'ਚ ਏਅਰ-ਕੰਡੀਸ਼ਨਿੰਗ ਸਿਸਟਮ ਕੁਝ ਦਿਨਾਂ ਤੋਂ ਮੁਰੰਮਤ ਅਧੀਨ ਸੀ ਤੇ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ। ਅਧਿਕਾਰੀਆਂ ਨੇ ਕਿਸੇ ਵੀ ਅੱਤਵਾਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਬ੍ਰਾਜ਼ੀਲ 'ਚ ਮਿਲਿਆ ਨਵਾਂ ਕੋਰੋਨਾ ਵਾਇਰਸ! COVID-19 ਵਾਂਗ ਹੀ ਘਾਤਕ ਹੈ BRZ batCoV, ਮਾਹਰਾਂ ਨੇ ਦਿੱਤੀ ਚੇਤਾਵਨੀ
NEXT STORY