ਤੇਹਰਾਨ (ਭਾਸ਼ਾ)— ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਵੀਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਖਾਮੇਨੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਦੇਸ਼ਾਂ ਦਾ ਲੈਣ-ਦੇਣ ਕਰਨ ਦੇ ਯੋਗ ਨਹੀਂ ਸਮਝਦੇ।
ਖਾਮੇਨੀ ਨੇ ਜਾਪਾਨ ਦੇ ਪੀ.ਐੱਮ. ਸ਼ਿੰਜ਼ੋ ਆਬੇ ਨੂੰ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਟਰੰਪ ਸੰਦੇਸ਼ਾਂ ਦਾ ਲੈਣ-ਦੇਣ ਕਰਨ ਯੋਗ ਵਿਅਕਤੀ ਹਨ। ਉਨ੍ਹਾਂ ਲਈ ਮੇਰੇ ਕੋਲ ਜਵਾਬ ਨਹੀਂ ਹੈ ਅਤੇ ਮੈਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਵਾਂਗਾ।'' ਖਾਮੇਨੀ ਅਤੇ ਆਬੇ ਦੀ ਬੈਠਕ ਦੇ ਵੀਡੀਓ ਫੁਟੇਜ ਸਰਕਾਰੀ ਟੀ.ਵੀ. ਵੱਲੋਂ ਪ੍ਰਸਾਰਿਤੇ ਕੀਤੇ ਗਏ।
ਯੂ.ਐਨ. ਵਿਚ ਭਾਰਤ ਨੇ ਕੀਤੀ ਇਜ਼ਰਾਇਲ ਦੀ ਹਮਾਇਤ
NEXT STORY