ਸਿੰਗਾਪੁਰ- ਸਿੰਗਾਪੁਰ ਵਿਚ 931 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਐਤਵਾਰ ਨੂੰ 13 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਹਨਾਂ ਵਿਚ ਭਾਰਤੀਆਂ ਸਣੇ ਅਜਿਹੇ ਵਿਦੇਸ਼ੀ ਕਰਮਚਾਰੀ ਸਭ ਤੋਂ ਵਧੇਰੇ ਪ੍ਰਭਾਵਿਤ ਹਨ, ਜੋ ਸਮੂਹਾਂ ਵਿਚ ਰਹਿੰਦੇ ਹਨ।
ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ ਜ਼ਿਆਦਾਤਰ ਮਾਮਲੇ ਸਮੂਹਾਂ ਵਿਚ ਕਮਰੇ ਸ਼ੇਅਰ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨਾਲ ਜੁੜੇ ਹਨ। ਐਤਵਾਰ ਨੂੰ ਸਾਹਮਣੇ ਆਏ ਮਾਮਲਿਆਂ ਵਿਚ 15 ਮਾਮਲੇ ਸਿੰਗਾਪੁਰ ਦੇ ਨਾਗਰਿਕਾਂ ਤੇ ਦੇਸ਼ ਵਿਚ ਸਥਾਈ ਰੂਪ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨਾਲ ਜੁੜੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ 13,624 ਹੋ ਗਈ ਹੈ। ਮੰਤਰਾਲਾ ਨੇ ਕਿਹਾ ਕਿ ਅਸੀ ਮਾਮਲਿਆਂ ਦੇ ਬਿਓਰੇ ਦਾ ਅਜੇ ਅਧਿਐਨ ਕਰ ਰਹੇ ਹਾਂ ਤੇ ਅੱਗੇ ਦੀ ਜਾਣਕਾਰੀ ਪ੍ਰੈਸ ਰਿਲੀਜ਼ ਰਾਹੀ ਦਿੱਤੀ ਜਾਵੇਗੀ, ਜੋ ਅੱਜ ਰਾਤ ਜਾਰੀ ਹੋਵੇਗੀ।
ਕੋਵਿਡ-19 : USA 'ਚ ਕਿਰਾਏਦਾਰਾਂ ਨੂੰ ਜ਼ਬਰਦਸਤੀ ਬਾਹਰ ਕੱਢ ਰਹੇ ਮਕਾਨ ਮਾਲਕ
NEXT STORY