ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਕੋਲਾ ਦਰਾਮਦ ਫਰਵਰੀ 2024 ’ਚ 13 ਫ਼ੀਸਦੀ ਵੱਧ ਕੇ 2.16 ਕਰੋੜ ਟਨ ਹੋ ਗਈ। ਆਨਲਾਈਨ ਮਾਰਕੀਟਪਲੇਸ ‘ਐਮਜੰਕਸ਼ਨ’ ਅਨੁਸਾਰ ਕੁਝ ਖਰੀਦਦਾਰਾਂ ਨੇ ਗਰਮੀਆਂ ਤੋਂ ਪਹਿਲਾਂ ਸਟਾਕ ਕਰਨ ਲਈ ਨਵੇਂ ਸੌਦੇ ਕੀਤੇ, ਜਿਸ ਨਾਲ ਬਰਾਮਦ ਵਧੀ। ਇਸ ਤੋਂ ਪਹਿਲਾਂ 2023 ਦੇ ਇਸੇ ਮਹੀਨੇ ’ਚ ਕੋਲਾ ਦਰਾਮਦ 1.91 ਕਰੋੜ ਟਨ ਸੀ। ਐਮਜੰਕਸ਼ਨ ਦੇ ਅੰਕੜਿਆਂ ਅਨੁਸਾਰ,‘‘ਫਰਵਰੀ 2024 ’ਚ ਕੋਲਾ ਦਰਾਮਦ, ਫਰਵਰੀ 2023 ਦੇ 1.91 ਕਰੋੜ ਟਨ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ।’’ ਫਰਵਰੀ ’ਚ ਕੁਲ ਦਰਾਮਦ ’ਚ ਗੈਰ-ਕੋਕਿੰਗ ਕੋਲੇ ਦੀ ਦਰਾਮਦ ਵੱਧ ਕੇ 1.37 ਕਰੋੜ ਟਨ ਹੋ ਗਈ, ਜੋ ਫਰਵਰੀ 2023 ’ਚ 1.16 ਕਰੋੜ ਟਨ ਸੀ।
ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ
ਐਮਜੰਕਸ਼ਨ ਨੇ ਕਿਹਾ,‘‘ਕੋਕਿੰਗ ਕੋਲੇ ਦੀ ਦਰਾਮਦ ਫਰਵਰੀ ’ਚ ਵੱਧ ਕੇ 45.6 ਲੱਖ ਟਨ ਰਿਹਾ, ਜਦੋਂਕਿ ਪਿਛਲੇ ਸਾਲ ਫਰਵਰੀ ’ਚ ਇਹ 44 ਲੱਖ ਟਨ ਸੀ।’’ ਆਨਲਾਈਨ ਮਾਰਕੀਟਪਲੇਸ ਨੇ ਕਿਹਾ ਕਿ ਦੇਸ਼ ਦੀ ਕੋਲਾ ਦਰਾਮਦ ਕੋਲਾ ਬੀਤੇ ਵਿੱਤੀ ਸਾਲ ਦੀ ਅਪ੍ਰੈਲ ਤੋਂ ਫਰਵਰੀ ਤੱਕ ਦੀ ਮਿਆਦ ’ਚ ਵੱਧ ਕੇ 24.42 ਕਰੋੜ ਟਨ ਰਹੀ, ਜੋ ਵਿੱਤੀ ਸਾਲ 2022-23 ਦੀ ਇਸੇ ਮਿਆਦ ’ਚ 22.79 ਕਰੋੜ ਟਨ ਸੀ। ਬੀਤੇ ਵਿੱਤੀ ਸਾਲਾਂ ’ਚ ਅਪ੍ਰੈਲ ਤੋਂ ਫਰਵਰੀ ਤੱਕ ਗੈਰ-ਕੋਕਿੰਗ ਕੋਲੇ ਦੀ ਦਰਾਮਦ 16.06 ਕਰੋੜ ਟਨ ਰਹੀ ਸੀ, ਜਦੋਂਕਿ 2022-23 ’ਚ ਇਹ 14.85 ਕਰੋੜ ਟਨ ਸੀ। ਬੀਤੇ ਵਿੱਤੀ ਸਾਲ ਦੀ ਅਪ੍ਰੈਲ-ਫਰਵਰੀ ਮਿਆਦ ਦੌਰਾਨ ਕੋਕਿੰਗ ਕੋਲੇ ਦੀ ਦਰਾਮਦ 5.18 ਕਰੋੜ ਟਨ ਸੀ, ਜਦੋਂਕਿ 2022-23 ਦੀ ਇਸੇ ਮਿਆਦ ’ਚ ਇਹ 5.05 ਕਰੋੜ ਟਨ ਸੀ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਐੱਨ. ਟੀ. ਪੀ. ਸੀ. ਦਾ 4 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ
ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ. ਟੀ. ਪੀ. ਸੀ. ਨੇ ਵਿੱਤੀ ਸਾਲ 2024-25 ਲਈ ਆਪਣੀਆਂ ਨਿੱਜੀ ਖਾਨਾਂ ਤੋਂ 4 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਕਿਹਾ ਕਿ ਮਹੱਤਵਪੂਰਨ ਟੀਚਾ ਐੱਨ. ਟੀ. ਪੀ. ਸੀ. ਨੂੰ ਨਿੱਜੀ ਕੋਲਾ ਖਾਨਾਂ ਤੋਂ ਉਤਪਾਦਨ ’ਚ ਸਾਲਾਨਾ ਆਧਾਰ ’ਤੇ 17 ਫ਼ੀਸਦੀ ਦਾ ਵਾਧਾ ਹਾਸਲ ਕਰਨ ’ਚ ਮਦਦ ਕਰੇਗਾ। ਕੰਪਨੀ ਨੇ 31 ਮਾਰਚ 2024 ਦੇ ਅੰਤ ’ਚ 3.41 ਕਰੋਡ ਟਨ ਦਾ ਕੋਲਾ ਵਿਕਰੀ ਕੀਤਾ ਹੈ ਅਤੇ ਉਤਪਾਦਨ 3.43 ਕਰੋੜ ਟਨ ਸੀ। ਕੋਲਾ ਉਤਪਾਦਨ ’ਚ ਲਗਾਤਾਰ ਵਾਧਾ ਹਾਸਲ ਕਰਨ ਲਈ ਐੱਨ. ਟੀ. ਪੀ. ਸੀ. ਨੇ ਕਈ ਰਣਨੀਤੀਆਂ ਅਤੇ ਟੈਕਨਾਲੋਜੀਆਂ ਨੂੰ ਲਾਗੂ ਕੀਤਾ ਹੈ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ 'ਚ ਸੋਨੀਆ ਗਾਂਧੀ ਦੀ ਰੈਲੀ ਦੇ ਦੂਜੇ ਦਿਨ 'ਚ ਕਾਂਗਰਸ 'ਚ ਭੱਜ-ਦੌੜ, ਕਈ ਨੇਤਾ ਭਾਜਪਾ 'ਚ ਸ਼ਾਮਲ
NEXT STORY