ਮਾਸਕੋ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਇਓ ਮੈਡੀਕਲ ਰਿਸਰਚ ਰਾਹੀਂ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਰਹੇ ਹਨ, ਜਿਸ ਦਾ ਮਕਸਦ ਇਨਸਾਨ ਦੀ ਜ਼ਿੰਦਗੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ 26 ਅਰਬ ਡਾਲਰ ਦੀ ਸਰਕਾਰੀ ਸਹਾਇਤਾ ਨਾਲ ਚੱਲ ਰਿਹਾ ਹੈ। ਇਸ ਵਿਚ ‘ਜੈਨੋਟ੍ਰਾਂਸਪਲਾਂਟੇਸ਼ਨ’ ਵਰਗੀ ਅਤਿ-ਆਧੁਨਿਕ ਤਕਨੀਕ ਅਤੇ ਸੂਰਾਂ ਦੇ ਅੰਦਰ ਟ੍ਰਾਂਸਪਲਾਂਟ ਯੋਗ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੇ ਯਤਨ ਸ਼ਾਮਲ ਹਨ। ਇਸ ਪ੍ਰੋਗਰਾਮ ਦਾ ਮਕਸਦ ਲੰਮੀ ਉਮਰ ਦੀ ਖੋਜ ਕਰਨਾ ਹੈ। ਰੂਸੀ ਵਿਗਿਆਨੀ ਇਨਸਾਨ ਦੀ ਜ਼ਿੰਦਗੀ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਵਿਚ ਹਨ।
ਰੂਸ ਦੀ ਸਰਪ੍ਰਸਤੀ ਵਾਲੀ ਵਿਗਿਆਨਕ ਮੁਹਿੰਮ ਵਿਚ ਜੀਨ ਥੈਰੇਪੀ, ਆਰਗਨ ਪ੍ਰਿੰਟਿੰਗ, ਆਰਗਨ ਕਲਟੀਵੇਸ਼ਨ ਅਤੇ ਬਹੁਤ ਘੱਟ ਤਾਪਮਾਨ ਵਾਲੀ ਕ੍ਰਾਇਓਥੈਰੇਪੀ ਸ਼ਾਮਲ ਹੈ। ਇਹ ਸਾਰੀਆਂ ਨਵੀਂਆਂ ਸਿਹਤ ਸੰਭਾਲ ਤਕਨੀਕਾਂ 26 ਅਰਬ ਡਾਲਰ ਦੀ ਵਿਸ਼ਾਲ ਸਰਕਾਰੀ ਮੁਹਿੰਮ ਦੇ ਅਧੀਨ ਹਨ। ਇਸ ਘਟਨਾ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਪੁਤਿਨ ਲੰਬੀ ਉਮਰ ਜਿਊਣ ਦੇ ਸ਼ੌਕੀਨ ਹਨ।
ਸੂਰਾਂ ਵਿਚ ਵਿਕਸਿਤ ਕੀਤੇ ਜਾ ਰਹੇ ਅੰਗ
23 ਅਪ੍ਰੈਲ ਨੂੰ ਰੂਸ ਦੇ ਉਪ ਵਿਗਿਆਨ ਮੰਤਰੀ ਡੇਨਿਸ ਸੇਕਿਰਿੰਸਕੀ ਨੇ ਕਿਹਾ ਸੀ ਕਿ ਇਹ ਦਵਾਈ ਉਮਰ ਵਧਣ ਦੇ ਖ਼ਿਲਾਫ਼ ਲੜਾਈ ਵਿਚ ਸਭ ਤੋਂ ਵੱਧ ਉਮੀਦ ਭਰੇ ਰਸਤਿਆਂ ’ਚੋਂ ਇਕ ਹੈ। ਰੂਸੀ ਖੋਜੀ ਹੁਣ ਬਾਇਓਪ੍ਰਿੰਟਿੰਗ ਭਾਵ ਜ਼ਿੰਦਾ ਟਿਸ਼ੂਆਂ ਦੀ 3ਡੀ ਪ੍ਰਿੰਟਿੰਗ ਦੇ ਨਾਲ ‘ਜੈਨੋਟ੍ਰਾਂਸਪਲਾਂਟੇਸ਼ਨ’ ’ਤੇ ਕੰਮ ਕਰ ਰਹੇ ਹਨ, ਜੋ ਕਿ ਜੈਨੇਟਿਕ ਤੌਰ ’ਤੇ ਸੋਧੇ ਹੋਏ ਸੂਰ ਦੇ ਅੰਦਰ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੁੱਖੀ ਕਾਰਟੀਲੇਜ ਅਤੇ ਚੂਹੇ ਦੀ ਥਾਇਰਾਈਡ ਗ੍ਰੰਥੀ ਨੂੰ ਬਾਇਓਪ੍ਰਿੰਟ ਕਰ ਲਿਆ ਹੈ। ਉਨ੍ਹਾਂ ਦਾ ਟੀਚਾ 2030 ਤੱਕ ਪੂਰੀ ਤਰ੍ਹਾਂ ਨਾਲ ਇਨਸਾਨ ਦਾ ਆਰਗਨ ਟ੍ਰਾਂਸਪਲਾਂਟ ਕਰਨਾ ਹੈ।
ਕੋਲੰਬੀਆ ਰਾਸ਼ਟਰਪਤੀ ਚੋਣਾਂ: ਟਰੰਪ ਦੇ ਸਮਰਥਕ 'ਦਿ ਟਾਈਗਰ' ਨੇ ਪਹਿਲੇ ਗੇੜ 'ਚ ਬਣਾਈ ਲੀਡ
NEXT STORY