ਰਾਏਪੁਰ (ਏਜੰਸੀ) - ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਵਿਚ ਦੁਸਹਿਰੇ ਦੇ ਤਿਉਹਾਰ ਮੌਕੇ ਰਵਾਇਤੀ ‘ਸ਼ਸਤਰ ਪੂਜਾ’ ਦੌਰਾਨ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੀ ਇਕ ਮਹਿਲਾ ਅਧਿਕਾਰੀ ਵੱਲੋਂ ਏ. ਕੇ.-47 ਰਾਈਫਲ ਨਾਲ ਹਵਾ ਵਿਚ ਗੋਲੀਬਾਰੀ ਕੀਤੀ ਗਈ। ਮਹਿਲਾ IPS ਅਧਿਕਾਰੀ ਵਲੋਂ ਹਵਾ ਵਿਚ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਇਸ ਨੂੰ ਰਵਾਇਤੀ ਰਸਮ ਦਾ ਹਿੱਸਾ ਦੱਸਦੇ ਹੋਏ ਅਧਿਕਾਰੀ ਦਾ ਬਚਾਅ ਕੀਤਾ, ਜਦਕਿ ਹੋਰਨਾਂ ਨੇ ਹਥਿਆਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਣ ਨੂੰ ਲੈ ਕੇ ਸਵਾਲ ਉਠਾਏ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ
ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦੁਸਹਿਰੇ ਮੌਕੇ ਰਾਜਨਾਂਦਗਾਂਵ ਸ਼ਹਿਰ ਦੇ ਪੁਲਸ ਲਾਈਨਜ਼ ਵਿਚ ਸ਼ਸਤਰ ਪੂਜਾ ਕੀਤੀ ਗਈ। ਪੁਲਸ ਸੁਪਰਡੈਂਟ (ਐੱਸ. ਪੀ.) ਅੰਕਿਤਾ ਸ਼ਰਮਾ ਦੀ ਮੌਜੂਦਗੀ ਵਿਚ ਅਸਲਾਖਾਨੇ ਵਿਚ ਰੱਖੇ ਹਥਿਆਰਾਂ ਅਤੇ ਵਿਭਾਗੀ ਵਾਹਨਾਂ ਦੀ ਪੂਜਾ ਹੋਈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਸਾੜ੍ਹੀ ਪਹਿਨੀ ਸ਼ਰਮਾ ਏ. ਕੇ.-47 ਰਾਈਫਲ ਨਾਲ ਕਈ ਵਾਰ ਹਵਾ ਵਿਚ ਗੋਲੀਆਂ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਮਾਮਲੇ ਦੀ ਇਕ ਹੋਰ ਵੀਡੀਓ ਵਿਚ ਰਾਜਨਾਂਦਗਾਂਵ ਦੇ ਵਧੀਕ ਪੁਲਸ ਸੁਪਰਡੈਂਟ (ਏ. ਡੀ. ਸੀ. ਪੀ.) ਕੀਰਤਨ ਰਾਠੌਰ ਵੀ ਉਨ੍ਹਾਂ ਤੋਂ ਬਾਅਦ ਰਾਈਫਲ ਨਾਲ ਗੋਲੀ ਚਲਾਉਂਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ
ਇਸ ਤੋਂ ਇਲਾਵਾ ਦੁਸਹਿਰੇ ਦੇ ਤਿਉਹਾਰ ਮੌਕੇ ਰਾਏਪੁਰ, ਬਿਲਾਸਪੁਰ, ਰਾਏਗੜ੍ਹ, ਦੁਰਗ, ਕਬੀਰਧਾਮ ਅਤੇ ਬਸਤਰ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਸ਼ਸਤਰ ਪੂਜਾ ਤੋਂ ਬਾਅਦ ਪੁਲਸ ਕਰਮਚਾਰੀਆਂ ਦੇ ਹਵਾ ਵਿਚ ਗੋਲੀਬਾਰੀ ਕਰਨ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਉਪ ਮੁੱਖ ਮੰਤਰੀ ਅਰੁਣ ਸਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਿਭਾਗ ਇਸ ਮਾਮਲੇ ਦਾ ਨੋਟਿਸ ਲਵੇਗਾ।
ਇਹ ਵੀ ਪੜ੍ਹੋ : ਪਟਿਆਲਾ ’ਚ ਖਾਣੇ ਦੇ ਆਰਡਰ ’ਚ ਦੇਰੀ ’ਤੇ ਹੰਗਾਮਾ : 4 ਦੋਸਤਾਂ ਨੂੰ ਨੰਗਾ ਕਰ ਕੁੱਟਿਆ, ਬਣਾਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਇਹ ਰਾਸ਼ੀਆਂ ਹੋਣਗੀਆਂ 'ਮਾਲਮਾਲ' ! ਕਰੀਅਰ 'ਚ ਆਵੇਗਾ ਵੱਡਾ ਉਛਾਲ ਤੇ ਨੋਟਾਂ ਦਾ ਵਰ੍ਹੇਗਾ ਮੀਂਹ
NEXT STORY