ਵਾਸ਼ਿੰਗਟਨ - ਅਮਰੀਕੀ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਮਨੁੱਖ ਦੁਆਰਾ ਬਣਾਇਆ ਜਾਂ ਜੈਨੇਟਿਕ ਰੂਪ ਤੋਂ ਸੰਸ਼ੋਧਿਤ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਪਤਾ ਲਗਾਉਣ ਲਈ ਕੰਮ ਕਰਨਗੇ ਕਿ ਕੋਵਿਡ-19 ਵਾਇਰਸ ਕਿਸੇ ਇਨਫੈਕਟਡ ਜਾਨਵਰ ਦੇ ਸੰਪਰਕ ਵਿਚ ਆਉਣ ਤੋਂ ਫੈਲਿਆ ਜਾ ਚੀਨ ਦੀ ਕਿਸੇ ਲੈਬ ਵਿਚ ਦੁਰਘਟਨਾ ਕਾਰਨ ਇਹ ਸ਼ੁਰੂ ਹੋਇਆ।
ਉਥੇ ਹੀ ਰਾਸ਼ਟਰੀ ਖੁਫੀਆ ਨਿਦੇਸ਼ਕ ਦੇ ਦਫਤਰ ਨੇ ਇਕ ਬਿਆਨ ਵਿਚ ਆਖਿਆ ਕਿ ਖੁਫੀਆ ਏਜੰਸੀਆਂ ਵੀ ਇਸ ਵਿਆਪਕ ਵਿਗਿਆਨਕ ਸਹਿਮਤੀ ਨਾਲ ਸਬੰਧ ਰੱਖਦਾ ਹੈ ਕਿ ਕੋਵਿਡ-19 ਵਾਇਰਸ ਮਨੁੱਖ ਵੱਲੋਂ ਜਾਂ ਜੈਨੇਟਿਕ ਰੂਪ ਤੋਂ ਸੰਸ਼ੋਧਿਤ ਕੀਤਾ ਗਿਆ ਹੈ। ਇਸ ਵਾਇਰਸ ਨੇ ਅਮਰੀਕਾ ਵਿਚ ਕਹਿਰ ਮਚਾ ਰੱਖਿਆ ਹੈ, ਜਿਥੇ 10 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1.5 ਲੱਖ ਲੋਕਾਂ ਨੂੰ ਰੀ-ਕਵਰ ਵੀ ਕੀਤਾ ਜਾ ਚੁੱਕਿਆ ਹੈ। ਪੂਰੀ ਦੁਨੀਆ ਵਿਚ ਕੋਰੋਨਾ ਦੇ ਹੁਣ ਤੱਕ 32 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 2.3 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੱਖ ਤੋਂ ਜ਼ਿਆਦਾ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਕੋਰੋਨਾ ਨਾਲ ਬੱਚਿਆਂ ਨੂੰ ਜ਼ਿਆਦਾ ਖਤਰਾ ਨਹੀਂ : WHO
NEXT STORY