ਪਾਰਮਾ (ਕੈਂਥ) - 15ਵੀਂ ਸਦੀ ’ਚ ਅਵਤਾਰ ਧਾਰਕੇ ਸਮੁੱਚੀ ਕਾਇਨਾਤ ਲਈ ਦੁਨੀਆਂ ਦਾ ਵਿਲੱਖਣ ਤੇ ਨਿਰਾਲਾ ਧਰਮ ਸਥਾਪਿਤ ਕਰਨ ਵਾਲੇ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਆਪਣੀਆਂ 4 ਉਦਾਸੀਆਂ ਰਾਹੀਂ ਕੁੱਲ ਕਲਖਤ ਨੂੰ ਅਕਾਲ ਪੁਰਖ ਜੀਓ ਦੀ ਰਜ਼ਾ ਅੰਦਰ ਰਹਿ ਕੇ ਪਿਆਰ ਤੇ ਸਤਿਕਾਰ ਭਰੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਇਸ ਦੌਰਾਨ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਹਰ ਸਿੱਖ ਲਾਮਬੰਦ ਹੋਵੇ, ਇਸ ਲਈ ਸ੍ਰੀ ਗੁਰੁ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੂਰਬ ਮੌਕੇ ਨਵੰਬਰ 2024 ’ਚ ਸ੍ਰੀ ਹਰਿਮੰਦਰ ਸਾਹਿਬ ਤੋਂ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਸ਼ੁਰੂਆਤ ਕੀਤੀ ਗਈ। ਉਸ ਦੇ ਅਗਲੇ ਪੜਾਅ ਲਈ ਇਹ ਲਹਿਰ ਯੂਰਪੀਅਨ ਦੇਸ਼ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਪਹੁੰਚੀ।

ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਪਵਿੱਤਰ ਧਰਤੀ ਸ੍ਰੀ ਅਮ੍ਰਿੰਤਸਰ ਸਾਹਿਬ ਤੋਂ ਆਰੰਭ ਹੋਈ ਸੀ ਅਤੇ ਪੰਜ ਤਖਤਾਂ ਦੇ ਜੱਥੇਦਾਰ ਸਾਹਿਬਾਨ ਵੱਲੋਂ ਦੁਨੀਆਂ ਦੇ ਸਭ ਧਰਮਾਂ ਦੇ ਆਗੂਆ ਸਾਹਮਣੇ ਇਸ ਲਹਿਰ ਨੂੰ ਪੂਰੇ ਸੰਸਾਰ ’ਚ ਪਹੁੰਚਾਉਣ ਦਾ ਪ੍ਰਣ ਕੀਤਾ ਸੀ, ਜਿਸ ਦੇ ਤਹਿਤ ਹੁਣ ਇਹ ਲਹਿਰ ਇਟਲੀ ਦੇ ਸ਼ਹਿਰ ਪਾਰਮਾ ਜਿਸ ’ਚ ਦੁਨੀਆਂ ਭਰ ਤੋਂ ਜਿੱਥੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਹਾਜ਼ਰ ਭਰੀ ਉੱਥੇ ਸਿੱਖ ਸੰਗਤ ਵੱਡੇ ਹਜੂਮ ’ਚ ਇਸ ਮੁਹੱਬਤੀ ਸੱਦੇ ਵਿੱਚ ਸ਼ਰੀਕ ਹੋਈ।

ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਸਮੁੱਚੀ ਕਾਇਨਾਤ ਨੂੰ ਮੁਹੱਬਤੀ ਤੇ ਹਲੇਮੀ ਰੰਗ ’ਚ ਰੰਗਣ ਲਈ ਸਾਬਕਾ ਜੱਥੇਦਾਰ ਗਿਆਨੀ ਰਘਵੀਰ ਸਿੰਘ, ਸਾਬਕਾ ਜੱਥੇਦਾਰ ਗਿਆਨੀ ਸੁਲਤਾਨ ਸਮੇਤ ਵੱਖ ਵੱਖ ਧਰਮਾਂ ਦੇ ਪ੍ਰਤੀਨਿਧ ਪਹੁੰਚੇ, ਜਿਨ੍ਹਾਂ ’ਚ ਭੈਣ ਐਟੋਨੇਲਾ ਫੇਰਾਰੀ ਇਟਲੀ, ਭਾਈ ਡੈਨੀਏਲੇ ਅਲਘੀਸੀ, ਪਰਭਕਤੀ ਦਾਸਾ ਇਟਲੀ, ਰੈਵ ਕਾਜ ਨਕਾਣਾ ਅਮਰੀਕਾ, ਡਾ, ਅੰਨਾ ਸਟਿਊਅਰਟ ਇਬਾਰਾ ਪਨਾਮਾ, ਇਮਾਮ ਸੇਖ਼ ਅਬਦ ਅਲ ਹਾਮਿਦ ਸੈਦਾਵੀ ਤੋਂ ਇਲਾਵਾ ਇਟਲੀ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਆਪਣੀ ਤਕਰੀਰ ’ਚ ਗੁਰੂ ਨਾਨਕ ਸਾਹਿਬ ਜੀਓ ਦੇ ਉਪਦੇਸ਼ ਮੁਹੱਬਤਾਂ ਹਲੇਮੀਆਂ ਦੀ ਭਰਪੂਰ ਸਲਾਘਾਂ ਕਰਦਿਆਂ ਦੁਨੀਆਂ ਵਿੱਚ ਪਿਆਰ ਤੇ ਸਤਿਕਾਰ ਦੀ ਸੁਗੰਧੀ ਫੈਲਾਣ ਦੀ ਗੱਲ ਕਹੀ।
ਇਸ ਮੌਕੇ ਭਾਈ ਰਘਬੀਰ ਸਿੰਘ ਸਾਬਕਾ ਜੱਥੇਦਾਰ ਸਾਹਿਬ ਨੇ ਕਿਹਾ ਮਹਾਨ ਸਿੱਖ ਧਰਮ ਦੁਨੀਆਂ ਦਾ ਅਜਿਹਾ ਧਰਮ ਹੈ ਜਿਸ ’ਚ ਸਰਬ ਸਾਂਝੀਵਾਲਤਾ ਦਾ ਸਬਕ ਹਰ ਸਿੱਖ ਨੂੰ ਲਾਜ਼ਮੀ ਹੈ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ’ ਲੈਕੇ ਸਾਰੀ ਦੁਨੀਆਂ ’ਚ ਫੈਲਾਉਣਾ ਹਰ ਸਿੱਖ ਦਾ ਇਖਲਾਕੀ ਫਰਜ ਅਤੇ ਜਿੰਮੇਵਾਰੀ ਹੈ।

ਇਹ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੈ ਕੇ ਹਰ ਘਰ ਜਾਵੇਗੀ। ਇਸ ਲਈ ਇਸ ਦੀ ਖੁਸ਼ਬੂ ਸਾਰੇ ਸੰਸਾਰ ’ਚ ਪਹੁੰਚਣੀ ਚਾਹੀਦੀ ਹੈ। ਇਸ ਲਹਿਰ ਦਾ ਕਾਮਯਾਬ ਹੋਣਾ ਅਤਿ ਼ਜ਼ਰੂਰੀ ਹੈ। ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਦਾ ਸਤਿਕਾਰ ਤੇ ਅਦਬ ਕਰਨਾ ਸਿਖਾਉਂਦਾ ਹੈ ਜਿਸ ਨੂੰ ਅਮਲੀ ਜਾਮਾਂ ਪਹਿਨਾਉਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਮੁਹੱਬਤਾਂ ਤੇ ਹਲੇਮੀਆਂ ਲਹਿਰ ਪ੍ਰੋਗਰਾਮ ਨੂੰ ਸੰਗਤਾਂ ਵੱਲੋਂ ਇਟਲੀ ਵਿੱਚ ਭਰਪੂਰ ਹੁੰਗਾਰਾ ਮਿਲਿਆ ਤੇ ਆਈ ਸਭ ਸੰਗਤ ਲਈ ਬਾਬੇ ਨਾਨਕ ਦੇ ਲੰਗਰ ਅਟੁੱਟ ਵਰਤੇ।
ਟਰੰਪ ਸਰਕਾਰ ਦਾ ਇਕ ਹੋਰ ਫ਼ਰਮਾਨ ; ਜੇ ਸੋਸ਼ਲ ਮਡੀਆ 'ਤੇ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ Green Card
NEXT STORY