ਇੰਟਰਨੈਸ਼ਨਲ ਡੈਸਕ- ਖਾਲ਼ਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ 'ਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ 'ਚ 'ਖਾਲਿਸਤਾਨ ਗਣਰਾਜ' ਦਾ ਦੂਤਘਰ ਸਥਾਪਤ ਕੀਤਾ ਹੈ। ਇਹ ਕਦਮ ਭਾਰਤ ਅਤੇ ਕੈਨੇਡਾ ਵਿਚਾਲੇ ਪਹਿਲਾਂ ਤੋਂ ਤਣਾਅਪੂਰਨ ਡਿਪਲੋਮੈਟ ਸੰਬੰਧਾਂ ਨੂੰ ਹਰ ਚੁਣੌਤੀ ਦੇ ਸਕਦਾ ਹੈ।
ਸੂਤਰਾਂ ਮੁਤਾਬਕ ਜਿਸ ਇਮਾਰਤ 'ਚ ਇਹ ਦੂਤਘਰ ਖੋਲ੍ਹਿਆ ਗਿਆ ਹੈ, ਉਸ ਦਾ ਨਿਰਮਾਣ ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਦਿੱਤੇ ਗਏ ਫੰਡ ਨਾਲ ਕੀਤਾ ਗਿਆ ਹੈ। ਹਾਲ ਹੀ 'ਚ ਇਸੇ ਇਮਾਰਤ 'ਚ 1,50,000 (ਕੈਨੇਡੀਅਨ ਡਾਲਰ) ਲਾਗਤ ਵਾਲੀ ਲਿਫਟ ਵੀ ਲਗਵਾਈ ਗਈ ਹੈ ਤੇ ਇਹ ਰਾਸ਼ੀ ਵੀ ਸਰਕਾਰ ਦੀ ਮਦਦ ਨਾਲ ਲਗਾਈ ਗਈ ਹੈ।
ਇਸ ਇਮਾਰਤ ਦੇ ਬਾਹਰ ਇਕ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਸਪੱਸ਼ਟ ਰੂਪ ਨਾਲ 'ਰਿਪਬਲਿਕ ਆਫ਼ ਖਾਲਿਸਤਾਨ' ਲਿਖਿਆ ਹੋਇਆ ਹੈ। ਇਹ ਇਮਾਰਤ ਧਾਰਮਿਕ ਸਥਾਨ ਨਾਲ ਜੁੜੀ ਹੋਣ ਕਾਰਨ ਸਥਾਨਕ ਸਿੱਖ ਭਾਈਚਾਰੇ ਲਈ ਭਾਈਚਾਰਕ ਕੇਂਦਰ ਵਜੋਂ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 8, 9 ਤੇ 10 ਅਗਸਤ ਨੂੰ
NEXT STORY