ਸ਼ੇਜਈਆ, ਗਾਜਾ 'ਚ ਹਮਾਸ ਅਤੇ ਇਜ਼ਰਾਇਲ ਦੇ ਵਿਚਕਾਰ ਚੱਲ ਰਹੀ ਜੰਗ ਦੇ 9 ਮਹੀਨੇ ਪੂਰੇ ਹੋ ਗਏ ਹਨ। ਇਸ ਦੌਰਾਨ ਲਗਭਗ 38 ਹਜ਼ਾਰ 153 ਲੋਕਾਂ ਦੀ ਮੌਤ ਹੋ ਗਈ ਹੈ। 87 ਹਜ਼ਾਰ 828 ਤੋਂ ਵੱਧ ਲੋਕ ਜ਼ਖਮੀਂ ਹੋਏ ਹਨ। ਇਨ੍ਹਾਂ ਹੀ ਨਹੀਂ 23 ਲੱਖ ਲੋਕ ਬੇਘਰ ਹੋ ਗਏ ਹਨ। ਇਜ਼ਰਾਈਲੀ ਫੌਜ ਜਿਵੇਂ ਜੰਗ ਲੜ ਰਹੀ ਹੈ, ਉਸਨੂੰ ਵੇਖ ਕੇ ਲੱਗਦਾ ਹੈ ਕਿ ਜੰਗ ਜਲਦੀ ਖਤਮ ਹੋਣ ਵਾਲੀ ਹੈ। ਹਾਲਾਂਕਿ, ਅਮਰੀਕਾ ਦੀ ਪਹਿਲ 'ਤੇ ਸੀਜਫਾਇਰ ਦੀ ਗੱਲ ਚੱਲ ਰਹੀ ਹੈ।
ਇਸ ਦੌਰਾਨ ਇਜ਼ਰਾਇਲੀ ਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੇ ਲੜਾਕੇ ਆਮ ਲੋਕਾਂ ਵਿੱਚ ਲੁਕੇ ਹੋਏ ਹਨ। ਸੋਮਵਾਰ ਨੂੰ ਸ਼ੇਜਈਆ ਇਲਾਕੇ 'ਚ ਇਕ ਸਕੂਲ ਅਤੇ ਕਲੀਨਿਕ ਦੀ ਤਲਾਸ਼ੀ ਦੌਰਾਨ ਹਥਿਆਰਾਂ ਦਾ ਵੱਡਾ ਭੰਡਾਰ ਮਿਲਿਆ। IDF ਨੇ ਮੋਰਟਾਰ, ਮਸ਼ੀਨ ਗੰਨ, ਗ੍ਰਨੇਡ ਅਤੇ ਖੁਫੀਆ ਦਸਤਾਵੇਜ਼ਾਂ ਸਮੇਤ ਦਰਜਨਾਂ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਦੇ ਕਰਮਚਾਰੀਆਂ ਦੀਆਂ ਵਰਦੀਆਂ ਦੇ ਨਾਲ ਲੁਕਾ ਕੇ ਰੱਖਿਆ ਗਿਆ ਸੀ।
ਸੋਮਵਾਰ ਨੂੰ ਇਜ਼ਰਾਇਲੀ ਹਵਾਈ ਹਮਲਿਆਂ 'ਚ ਕਰੀਬ 40 ਲੋਕ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਇਲੀ ਹਮਲਿਆਂ ਵਿੱਚ ਇੱਕ ਦਿਨ ਵਿੱਚ ਘੱਟੋ-ਘੱਟ 40 ਲੋਕ ਮਾਰੇ ਗਏ। ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਦੇ ਕਈ ਸ਼ਹਿਰਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਭਾਜੜ ਵਾਲੀ ਸਥਿਤੀ ਬਣੀ ਹੋਈ ਹੈ। ਲੋਕਾਂ ਦਾ ਉਜਾੜਾ ਫਿਰ ਸ਼ੁਰੂ ਹੋ ਗਿਆ ਹੈ। ਲੋਕ ਵਾਰ-ਵਾਰ ਉਜਾੜੇ ਤੋਂ ਥੱਕ ਗਏ ਹਨ ਅਤੇ ਮਦਦ ਲਈ ਬੇਨਤੀ ਕਰ ਰਹੇ ਹਨ। ਲੋਕ ਬੁਰੀ ਤਰ੍ਹਾਂ ਡਰੇ ਅਤੇ ਸਹਿਮੇ ਹੋਏ ਦਿਖਾਈ ਦੇ ਰਹੇ ਹਨ।
ਫਲਸਤੀਨੀ, ਗਾਜ਼ਾ ਨੂੰ ਛੱਡਣ ਲਈ ਮਜਬੂਰ ਹਨ। ਉਨ੍ਹਾਂ ਨੂੰ ਮੁੜ ਆਪਣੇ ਘਰ-ਬਾਰ ਛੱਡ ਕੇ ਜਾਣਾ ਪੈ ਰਿਹਾ ਹੈ। ਇਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਔਰਤਾਂ ਵੀ ਸ਼ਾਮਲ ਹਨ। ਐਤਵਾਰ ਨੂੰ ਇਜ਼ਰਾਇਲੀ ਫੌਜ ਦੇ ਨਵੇਂ ਹੁਕਮਾਂ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ ਫਿਰ ਵਧ ਗਈਆਂ ਹਨ। ਇਜ਼ਰਾਇਲੀ ਫੌਜ ਦੇ ਬੁਲਾਰੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਗਾਜ਼ਾ ਸ਼ਹਿਰ ਦੇ ਕਈ ਬਲਾਕਾਂ ਨੂੰ ਖਾਲੀ ਕਰਨ ਅਤੇ ਹੋਰ ਥਾਵਾਂ 'ਤੇ ਜਾਣ ਲਈ ਕਿਹਾ ਸੀ।
ਪਿਛਲੇ 24 ਘੰਟਿਆਂ 'ਚ ਇਜ਼ਰਾਇਲੀ ਫੌਜ ਦੇ ਹਮਲਿਆਂ 'ਚ 55 ਫਲਸਤੀਨੀ ਮਾਰੇ ਗਏ ਹਨ, ਜਦਕਿ 123 ਲੋਕ ਜ਼ਖਮੀ ਹੋਏ ਹਨ। ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਲਈ ਨਵੇਂ ਸਿਰੇ ਤੋਂ ਯਤਨ ਕੀਤੇ ਜਾ ਰਹੇ ਹਨ। ਗਾਜ਼ਾ ਦੇ ਲੋਕ ਵੀ ਜੰਗਬੰਦੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਹਮਾਸ ਨੇ ਵਿਚੋਲੇ ਤੋਂ ਗਾਰੰਟੀ ਦੀ ਮੰਗ ਕੀਤੀ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਸਥਾਈ ਜੰਗਬੰਦੀ 'ਤੇ ਗੱਲਬਾਤ ਜਾਰੀ ਰੱਖੇਗੀ। ਪਰ ਨੇਤਨਯਾਹੂ ਆਪਣੀ ਜ਼ਿੱਦ 'ਤੇ ਅੜੇ ਹਨ।
ਸਕੂਲ 'ਤੇ ਹਮਲਾ
ਪਿਛਲੇ ਹਫਤੇ, ਇਜ਼ਰਾਈਲੀ ਫੌਜ ਨੇ ਅਲ ਨੁਸੀਰਤ, ਗਾਜ਼ਾ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾ ਕੇ ਇੱਕ ਜ਼ਬਰਦਸਤ ਹਵਾਈ ਹਮਲਾ ਕੀਤਾ ਸੀ। ਇਸ ਹਮਲੇ 'ਚ ਕਰੀਬ 16 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਜ਼ਰਾਈਲ ਦੀ ਦਲੀਲ ਸੀ ਕਿ ਉਨ੍ਹਾਂ ਨੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਸੀ। ਜਦੋਂ ਕਿ ਉਸ ਸਕੂਲ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਰਨ ਲੈ ਰਹੇ ਸਨ। ਸਕੂਲ ਪੂਰੀ ਤਰ੍ਹਾਂ ਮਲਬੇ ਵਿੱਚ ਬਦਲ ਗਿਆ। ਇੱਥੋਂ ਤੱਕ ਕਿ ਉਥੇ ਮੌਜੂਦ ਵਾਹਨਾਂ ਦੇ ਵੀ ਟੋਟੇ-ਟੋਟੇ ਹੋ ਗਏ।
ਰੂਸ 'ਚ PM ਮੋਦੀ ਸ਼ਹੀਦ ਸਮਾਰਕ ਪਹੁੰਚੇ, ਦਿੱਤੀ ਸ਼ਰਧਾਂਜਲੀ
NEXT STORY