ਇੰਟਰਨੈਸ਼ਨਲ ਡੈਸਕ- ਮਿਆਂਮਾਰ ’ਚ ਪੱਛਮੀ ਦੇਸ਼ਾਂ ਦੇ ਚੋਟੀ ਦੇ ਡਿਪਲੋਮੇਟ ਨੇ ਫ਼ੌਜ ਨੂੰ ਰਾਜਨੇਤਾ ਦੀਆਂ ਗਿ੍ਰਫਤਾਰੀਆਂ, ਸਮਾਜਿਕ ਕਾਰਜਕਰਤਾ ਤੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਕਦਮ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਫ਼ੌਜ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੂਰੀ ਦੁਨੀਆ ਇਸ ਘਟਨਾ ਨੂੰ ਦੇਖ ਰਹੀ ਹੈ।
ਪੱਛਮੀ ਦੇਸ਼ਾਂ ਦੇ ਦੂਤਘਰਾਂ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਅਸੀਂ ਸੁਰੱਖਿਆਂ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਅਤੇ ਨਾਗਰਿਕਾਂ ਵਿਰੁੱਧ ਹਿੰਸਾ ਤੋਂ ਬਚਣ ਦੀ ਅਪੀਲ ਕਰਦੇ ਹਾਂ। ਅਸੀਂ ਰਾਜਨੀਤਿਕ ਨੇਤਾਵਾਂ, ਸਿਵਿਲ ਸੁਸਾਇਟੀ ਦੇ ਵਰਕਰਾਂ ਅਤੇ ਸਮਾਜਸੇਵਕਾਂ ਦੀ ਗਿ੍ਰਫਤਾਰੀ ਦੇ ਨਾਲ ਹੀ ਪੱਤਰਕਾਰਾਂ ਦੀ ਤਸ਼ੱਦਦ ਨਿੰਦਾ ਕਰਦੇ ਹਨ। ਇਸ ਬਿਆਨ ’ਤੇ ਅਮਰੀਕਾ, ਕੈਨੇਡਾ, ਬਿ੍ਰਟੇਨ, ਸਵਿਟਜ਼ਰਲੈਂਡ, ਨਾਰਵੇ, ਯੂਰਪੀਅਨ ਸੰਘ ਦੇ ਵਫ਼ਦ ਅਤੇ ਯੂਰਪੀਅਨ ਸੰਘ ਦੇ ਮੈਂਬਰ ਦੇਸ਼ਾਂ, ਜਿਨ੍ਹਾਂ ’ਚ ਡੈਨਮਾਰਕ, ਚੈੱਕ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ ਤੇ ਸਵੀਡਨ ਦੇ ਰਾਜਦੂਤਾਂ ਦੇ ਦਸਤਖਤ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਖਰਾਬ ਹੋ ਰਹੇ ਸੀ ਅੱਥਰੂ ਗੈਸ ਦੇ ਗੋਲੇ, ਇਸ ਲਈ ਕੀਤੀ ਗਈ ਵਰਤੋ : ਪਾਕਿ ਮੰਤਰੀ
NEXT STORY