ਫਲੋਰਿਡਾ (ਏਜੰਸੀ)- ਫਲੋਰਿਡਾ ਦੀ ਸੜਕ 'ਤੇ ਟ੍ਰੈਫਿਕ ਜਾਮ ਦੌਰਾਨ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ, ਜਦੋਂ ਉਥੇ ਇਕ 8 ਫੁੱਟ ਲੰਬਾ ਮਗਰਮੱਛ ਆ ਗਿਆ। ਇਹ ਘਟਨਾ 15 ਅਗਸਤ ਦੀ ਹੈ, ਜਦੋਂ ਲੋਕ ਉਥੋਂ ਲੰਘ ਰਹੇ ਸਨ। ਮਗਰਮੱਛ ਨੂੰ ਦੇਖ ਕੇ ਕਾਰ ਵਿਚ ਸਵਾਰ ਲੋਕਾਂ ਨੇ ਆਪਣੇ ਫੋਨ ਬਾਹਰ ਕੱਢ ਕੇ ਮਗਰਮੱਛ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਭਾਰੀ ਬਰਸਾਤ ਦੇ ਬਾਵਜੂਦ ਲੋਕ ਮਗਰਮੱਛ ਨੂੰ ਉਥੋਂ ਲੰਘਦੇ ਦੇਖ ਰਹੇ ਸਨ।

ਇਕ ਵਿਅਕਤੀ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਕਿ ਉਹ ਆਪਣੀ ਕੰਮ ਵਾਲੀ ਗੱਡੀ ਵਿਚ ਸਵਾਰ ਸੀ, ਜਦੋਂ ਉਸ ਨੇ ਗੱਡੀ ਟ੍ਰੈਫਿਕ ਲਾਈਟ ਨੇੜੇ ਰੋਕੀ ਤਾਂ ਉਸ ਨੇ ਦੇਖਿਆ ਕਿ ਇਕ ਮਗਰਮੱਛ ਸੜਕ ਕਰਾਸ ਕਰ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਬਹੁਤ ਡਰ ਗਿਆ। ਇਸ ਸਬੰਧੀ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮਗਰਮੱਛ ਨੂੰ ਫੜਣ ਲਈ ਟੀਮ ਮੌਕੇ 'ਤੇ ਪਹੁੰਚ ਗਈ। ਜਦੋਂ ਮਗਰਮੱਛ ਨੂੰ ਟੀਮ ਨੇ ਕਾਬੂ ਕਰ ਲਿਆ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਭਾਰਤੀ-ਅਮਰੀਕੀ ਬੱਚੇ ਨੇ ਜਿੱਤਿਆ 'ਸਪੈਲਿੰਗ ਬੀ' ਮੁਕਾਬਲਾ
NEXT STORY