ਵਾਸ਼ਿੰਗਟਨ (ਭਾਸ਼ਾ)— ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਵਿਰੁੱਧ ਅਮਰੀਕਾ ਆਪਣੇ ਵਧ ਦਬਾਅ ਵਾਲੀ ਮੁਹਿੰਮ ਨੂੰ ਜਾਰੀ ਰੱਖੇਗਾ। ਇਸ ਦੇ ਨਾਲ ਪਰਮਾਣੂ ਨਿਸ਼ਸਤੀਕਰਨ ਨੂੰ ਲੈ ਕੇ ਸਖਤ ਕਦਮ ਚੁੱਕਣ ਤੱਕ ਪਯੋਂਗਯਾਂਗ ਤੋਂ ਪਾਬੰਦੀ ਹਟਾਉਣ ਦੀ ਸੰਭਾਵਨਾ ਨੂੰ ਵੀ ਉਨ੍ਹਾਂ ਨੇ ਖਾਰਜ ਕਰ ਦਿੱਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਨਿਸ਼ਚਿਤ ਤੌਰ 'ਤੇ ਟੀਚਾ ਕੋਰੀਆਈ ਟਾਪੂ ਵਿਚ ਪਰਮਾਣੂ ਨਿਸ਼ਸਤੀਕਰਨ ਦਾ ਹੈ। ਇਸ ਨੂੰ ਲੈ ਕੇ ਸਖਤ ਕਦਮ ਚੁੱਕਣ ਤੱਕ ਅਸੀਂ ਉੱਤਰੀ ਕੋਰੀਆ 'ਤੇ ਆਪਣਾ ਵਧ ਦਬਾਅ ਵਾਲੀ ਮੁਹਿੰਮ ਨੂੰ ਜਾਰੀ ਰੱਖਾਂਗੇ।''
ਓਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਨਾਲ ਸ਼ਿਖਰ ਸੰਮੇਲਨ ਦਾ ਸੱਦਾ ਸਵੀਕਾਰ ਕੀਤਾ ਸੀ। ਬੈਠਕ ਮਈ ਜਾਂ ਜੂਨ ਵਿਚ ਹੋਣ ਦੀ ਸੰਭਾਵਨਾ ਹੈ। ਇਸ ਲਈ 5 ਥਾਵਾਂ ਦਾ ਮੁਆਇਨਾ ਕੀਤਾ ਗਿਆ ਹੈ। ਉਨ੍ਹਾਂ 'ਚੋਂ ਕੋਈ ਅਮਰੀਕਾ ਵਿਚ ਨਹੀਂ ਹੈ। ਟਰੰਪ ਵਲੋਂ ਅਗਲੇ ਵਿਦੇਸ਼ ਮੰਤਰੀ ਦੇ ਤੌਰ 'ਤੇ ਨਾਮਜ਼ਦ ਕੀਤੇ ਗਏ ਮਾਈਕ ਪੋਪੀਓ ਵੀ ਤਿੰਨ ਹਫਤੇ ਪਹਿਲਾਂ ਉੱਤਰੀ ਕੋਰੀਆ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਪਯੋਂਗਯਾਂਗ ਪਹੁੰਚੇ ਸਨ। ਰੱਖਿਆ ਮੰਤਰੀ ਜਿਮ ਮੈਟਿਸ ਨੇ ਪੇਂਟਾਗਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਸ਼ਵਾਸ ਜ਼ਾਹਰ ਕੀਤਾ ਕਿ ਸ਼ਿਖਰ ਬੈਠਕ ਤੋਂ ਠੋਸ ਨਤੀਜੇ ਨਿਕਲਣਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਸਵੰਦ ਰਹਿਣ ਦੇ ਕਈ ਕਾਰਨ ਹਨ, ਗੱਲਬਾਤ ਸਫਲ ਰਹੇਗੀ।
ਆਸਟ੍ਰੇਲੀਆ : ਦੋ ਗੱਡੀਆਂ ਦੀ ਹੋਈ ਟੱਕਰ, 1 ਦੀ ਮੌਤ
NEXT STORY