ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਖਿਲਾਫ ਯੁੱਧ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ ਸਵੇਰੇ ਜਲਦੀ ਉੱਠਦੇ ਹਨ ਤੇ ਦੇਰ ਰਾਤ ਤੱਕ ਕੰਮ ਕਰਦੇ ਰਹਿੰਦੇ ਹਨ।
ਅਮਰੀਕਾ ਵਿਚ ਕੋਰੋਨਾ ਨੇ 54 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਤੇ 9 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ। ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਸਭ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ ਪਰ ਇਸ ਦੇ ਨਾਲ ਹੀ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹੁਣ ਤੱਕ 55 ਲੱਖ ਲੋਕਾਂ ਦਾ ਕੋਰੋਨਾ ਟੈਸਟ ਕਰ ਲਿਆ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ ਟਰੰਪ ਦਿਨ-ਰਾਤ ਇਕ ਕਰ ਰਹੇ ਹਨ ਤੇ ਕਈ ਵਾਰ ਉਹ ਦੁਪਹਿਰ ਦੀ ਰੋਟੀ ਵੀ ਭੁੱਲ ਜਾਂਦੇ ਹਨ।

ਅਮਰੀਕੀ ਅਖਬਾਰ ਨਿਊਯਾਰਕ ਪੋਸਟ ਨੇ ਟਰੰਪ ਦੇ ਸਹਿਯੋਗੀਆਂ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਟਰੰਪ ਦਾ ਪੂਰੇ ਦਿਨ ਦਾ ਸ਼ਡਿਊਲ ਤਿਆਰ ਰਹਿੰਦਾ ਹੈ। ਇਸ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਟਰੰਪ ਸਾਰਾ ਦਿਨ ਟੀ. ਵੀ. ਕਵਰੇਜ ਦੇਖਣ ਅਤੇ ਖਾਣ-ਪੀਣ ਵਿਚ ਹੀ ਸਮਾਂ ਲੰਘਾਉਂਦੇ ਹਨ ਪਰ ਹੁਣ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਹਰ ਸਮਾਂ ਕੰਮ ਕਰਦੇ ਰਹਿੰਦੇ ਹਨ।
ਕੰਮ ਦੇ ਸਿਲਸਿਲੇ ਵਿਚ ਕਰਦੇ ਨੇ 60 ਫੋਨ
ਕੰਮ ਦੇ ਸਿਲਸਿਲੇ ਵਿਚ ਉਹ ਦਿਨ ਵਿਚ ਲਗਭਗ 60 ਫੋਨ ਕਰਦੇ ਹਨ। ਓਧਰ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੇਓਡੋਸ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਚਿੰਤਾ ਰਾਸ਼ਟਰਪਤੀ ਨੂੰ ਜਲਦੀ ਤੋਂ ਜਲਦੀ ਰੋਟੀ ਖੁਆਉਣਾ ਨਿਸ਼ਚਿਤ ਕਰਨਾ ਹੈ। ਟਰੰਪ ਦੇ ਫੋਨ ਕਰਨ ਦਾ ਸਿਲਸਿਲਾ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਮੇਓਡੋਸ ਨੇ ਦੱਸਿਆ ਕਿ ਹਾਲ ਹੀ ਵਿਚ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਰਾਤ ਅਤੇ ਸਵੇਰ ਦੇ ਵਿਚਕਾਰਲੇ ਸਮੇਂ 3.19 ਵਜੇ ਫੋਨ ਕੀਤਾ। ਮੈਂ ਉਸ ਸਮੇਂ ਸੌਂ ਰਿਹਾ ਸੀ ਕਿਉਂਕਿ ਮੈਨੂੰ ਉਮੀਦ ਨਹੀਂ ਸੀ ਕਿ ਉਹ ਇੰਨੀ ਰਾਤ ਸਮੇਂ ਫੋਨ ਕਰਨਗੇ। ਪਿਛਲੇ 5 ਹਫਤਿਆਂ ਤੋਂ ਮੈਂ ਉਨ੍ਹਾਂ ਨੂੰ 1 ਮਿੰਟ ਲਈ ਵੀ ਵਿਹਲੇ ਨਹੀਂ ਦੇਖਿਆ। ਵ੍ਹਾਈਟ ਹਾਊਸ ਦੇ ਇਕ ਹੋਰ ਬੁਲਾਰੇ ਨੇ ਦੱਸਿਆ ਕਿ ਟਰੰਪ ਨੂੰ ਕਈ ਵਾਰ ਦੁਪਹਿਰ ਦਾ ਖਾਣਾ ਖਾਣ ਲਈ ਸਿਰਫ 10 ਮਿੰਟ ਮਿਲਦੇ ਹਨ ਤੇ ਕਈ ਵਾਰ ਉਹ ਖਾਣਾ ਖਾਂਦੇ ਹੀ ਨਹੀਂ।

ਜਦ ਟਰੰਪ 'ਤੇ ਇਹ ਦੋਸ਼ ਲੱਗੇ ਕਿ ਉਹ ਟੀ. ਵੀ. ਦੇਖਣ ਤੇ ਖਾਣ-ਪੀਣ ਵਿਚ ਸਮਾਂ ਬਤੀਤ ਕਰਦੇ ਹਨ ਤਾਂ ਟਰੰਪ ਨੇ ਸਪੱਸ਼ਟ ਕਿਹਾ ਸੀ, "ਮੈਂ ਸਵੇਰੇ ਜਲਦੀ ਉੱਠ ਜਾਂਦਾ ਹਾਂ ਅਤੇ ਦੇਰ ਰਾਤ ਤੱਕ ਕੰਮ ਕਰਦਾ ਰਹਿੰਦਾ ਹਾਂ।" ਕੋਰੋਨਾ ਸੰਕਟ ਕਾਰਨ ਟਰੰਪ ਵ੍ਹਾਈਟ ਹਾਊਸ ਵਿਚ ਹੀ ਕੈਦ ਹਨ, ਹਾਲਾਂਕਿ ਉਹ ਪ੍ਰੈੱਸ ਵਾਰਤਾ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਸਾਰਾ ਸਮਾਂ ਕੰਮ ਹੀ ਕਰਦੇ ਰਹਿੰਦੇ ਹਨ।
ਖਤਰੇ ਦੀ ਘੰਟੀ, ਟੁੱਟ ਰਿਹੈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਰਫ ਦਾ ਪਹਾੜ
NEXT STORY