ਵਾਸ਼ਿੰਗਟਨ,(ਵਾਰਤਾ)— ਵਾਈਟ ਹਾਊਸ ਅਮਰੀਕੀ ਕਾਂਗਰਸ ਦੇ ਸਾਹਮਣੇ ਇਕ ਪੇਸ਼ਕਸ਼ ਰੱਖ ਕੇ ਚੱਕਰਵਾਤੀ ਤੂਫਾਨਾਂ ਕਾਰਨ ਪ੍ਰਭਾਵਿਤ ਖੇਤਰਾਂ ਲਈ 29 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦੀ ਮੰਗ ਕਰੇਗਾ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ ਦੇ ਦੌਰਾਨ ਚੱਕਰਵਾਤੀ ਤੂਫਾਨਾਂ ਕਾਰਨ ਪੋਰਟੋ ਰੀਕੋ, ਟੈਕਸਾਸ ਅਤੇ ਫਲੋਰੀਡਾ 'ਚ ਭਾਰੀ ਤਬਾਹੀ ਹੋਈ ਸੀ। ਵਾਈਟ ਹਾਊਸ ਦੇ ਅਧਿਕਾਰੀ ਅਨੁਸਾਰ ਇਸ ਪੇਸ਼ਕਸ਼ ਤਹਿਤ ਚੱਕਰਵਾਤੀ ਤੂਫਾਨ ਨਾਲ ਪੀੜਤ ਲੋਕਾਂ ਲਈ 13 ਅਰਬ ਡਾਲਰ ਦੀ ਜਦੋਂ ਕਿ ਹੜ੍ਹ ਨੂੰ ਲੈ ਕੇ ਚਲਾਈ ਜਾ ਰਹੀ ਸਰਕਾਰੀ ਯੋਜਨਾਵਾਂ ਲਈ 16 ਅਰਬ ਡਾਲਰ ਦੀ ਮੰਗ ਕੀਤੀ ਜਾਵੇਗੀ। ਇਸ ਪੇਸ਼ਕਸ਼ ਨੂੰ ਕਾਂਗਰਸ ਵਲੋਂ ਮੰਜੂਰੀ ਮਿਲਣ ਤੋਂ ਬਾਅਦ ਹੀ ਰਾਹਤ ਕੋਸ਼ ਜਾਰੀ ਹੋਵੇਗਾ।
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਲੰਬਾ ਤੈਰਦਾ ਹੋਇਆ ਰਸਤਾ, ਬਣਿਆ ਗਿਨੀਜ਼ ਰਿਕਾਰਡ
NEXT STORY