ਜਿਨੇਵਾ : ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੌਰਾਨ ਵਿਸ਼ਵ ਵਿਚ ਇਸ ਨਾਲ ਪੀੜਤਾਂ ਦਾ ਅੰਕੜਾ 5 ਕਰੋੜ ਦੇ ਪਾਰ ਪਹੁੰਚ ਗਿਆ ਹੈ ਅਤੇ ਇਸ ਮਹਮਾਰੀ ਨਾਲ ਹੁਣ ਤੱਕ 13.27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੰਕੀ ਹੈ। ਉਥੇ ਹੀ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਅਤੇ ਵੈਕਸੀਨ ਨੂੰ ਲੈ ਕੇ ਚੰਗੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ ਪਰ ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਫਿਰ ਇਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂ.ਐਚ.ਓ. ਦੇ ਚੀਫ ਟੇਡਰੋਸ ਅਦਾਨੋਮ ਨੇ ਚਿਤਾਵਨੀ ਵਿਚ ਕਿਹਾ ਹੈ ਕਿ ਭਾਵੇਂ ਹੀ ਕੋਰੋਨਾ ਦੀ ਕੋਈ ਵੈਕਸੀਨ ਬਣਾ ਲਈ ਜਾਵੇ ਪਰ ਉਹ ਇਕੱਲੇ ਸਾਰੀ ਮਹਾਮਾਰੀ ਨੂੰ ਖ਼ਤਮ ਨਹੀਂ ਕਰ ਸਕੇਗੀ। ਟੇਡਰੋਸ ਨੇ ਕਿਹਾ ਕਿ ਵੈਕਸੀਨ ਆਉਣ ਦੇ ਬਾਅਦ ਉਹ ਸਾਡੇ ਕੋਲ ਮੌਜੂਦ ਹੋਰ ਮਾਧਿਅਮਾਂ ਨੂੰ ਮਜ਼ਬੂਤ ਤਾਂ ਕਰੇਗੀ ਪਰ ਉਨ੍ਹਾਂ ਨੂੰ ਰਿਪਲੇਸ ਨਹੀਂ ਕਰ ਸਕੇਗੀ। ਡਬਲਯੂ.ਐਚ.ਓ. ਡਾਇਰੈਕਟਰ ਜਨਰਲ ਨੇ ਸਾਫ਼ ਕਿਹਾ ਕਿ ਇਕ ਵੈਕਸੀਨ ਸਿਰਫ਼ ਆਪਣੇ ਦਮ 'ਤੇ ਮਹਾਮਾਰੀ ਨੂੰ ਰੋਕ ਨਹੀਂ ਸਕੇਗੀ।
ਇਹ ਵੀ ਪੜ੍ਹੋ: ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ
ਟੇਡਰੋਸ ਨੇ ਕਿਹਾ ਕਿ ਵੈਕਸੀਨ ਉਨ੍ਹਾਂ ਸਾਰੇ ਤਰੀਕਿਆਂ ਨਾਲ ਨਾਲ ਇਸਤੇਮਾਲ ਵਿਚ ਲਿਆਈ ਜਾਵੇਗੀ, ਜਿਨ੍ਹਾਂ ਦਾ ਇਸਤੇਮਾਲ ਹੁਣ ਹੋ ਰਿਹਾ ਹੈ। ਅਜਿਹਾ ਨਹੀਂ ਹੈ ਕਿ ਵੈਕਸੀਨ ਆਉਣ ਦੇ ਬਾਅਦ ਉਹ ਸਾਰੇ ਟਰੀਟਮੈਂਟ ਸਿਸਟਮ ਰਿਪਲੇਸ ਕਰ ਦਿੱਤੇ ਜਾਣ, ਜਿਨ੍ਹਾਂ ਦਾ ਹੁਣ ਇਸਤੇਮਾਲ ਹੋ ਰਿਹਾ ਹੈ।
ਪਹਿਲਾਂ ਹੈਲਥ ਵਰਕਰਾਂ ਨੂੰ ਦਿੱਤੀ ਜਾਵੇਗੀ ਕੋਵਿਡ ਦੀ ਵੈਕਸੀਨ
ਟੇਡਰੋਸ ਅਦਾਨੋਮ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਚੇਨ ਦੇ ਬਾਰੇ ਵਿਚ ਵੀ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਵੈਕਸੀਨ ਦਾ ਨਿਰਮਾਣ ਹੁੰਦਾ ਹੈ ਤਾਂ ਸ਼ੁਰੂਆਤੀ ਤੌਰ 'ਤੇ ਇਸ ਨੂੰ ਹੈਲਥ ਵਰਕਰਾਂ ਨੂੰ ਦਿੱਤਾ ਜਾਵੇਗਾ। ਇਸ ਦੇ ਬਾਅਦ ਜਨਸੰਖਿਆ ਦੇ ਹੋਰ ਲੋਕਾਂ ਦੀ ਤਰਜੀਹ ਤੈਅ ਕੀਤੀ ਜਾਵੇਗੀ। ਇਹ ਜ਼ਰੂਰ ਹੈ ਕਿ ਵੈਕਸੀਨ ਦੇ ਆ ਜਾਣ ਦੇ ਬਾਅਦ ਅਸੀਂ ਦੁਨੀਆ ਵਿਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਅੰਕੜੇ ਨੂੰ ਘੱਟ ਕਰ ਸਕਾਂਗੇ ਅਤੇ ਸਾਡਾ ਹੈਲਥ ਸਿਸਟਮ ਬਿਹਤਰ ਹੋ ਸਕੇਗਾ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ
ਲਗਾਤਾਰ ਜਾਰੀ ਰੱਖਣੀ ਹੋਵੇਗੀ ਨਿਗਰਾਨੀ : ਡਬਲਯੂ.ਐਚ.ਓ.
ਟੇਡਰੋਸ ਅਦਾਨੋਮ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੈਕਸੀਨ ਦੇ ਆ ਜਾਣ ਦੇ ਬਾਵਜੂਦ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਰਹੇਗੀ। ਡਬਲਯੂ.ਐਚ.ਓ. ਚੀਫ ਨੇ ਕਿਹਾ ਕਿ ਵੈਕਸੀਨ ਦੇ ਆ ਜਾਣ ਦੇ ਬਾਅਦ ਵੀ ਲੋਕਾਂ ਦੀ ਨਿਗਰਾਨੀ ਕਰਣ, ਉਨ੍ਹਾਂ ਦੇ ਟੈਸਟ ਕਰਣ, ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਆਈਸੋਲੇਟ ਕਰਣ ਦੀ ਜ਼ਰੂਰਤ ਹੋਵੇਗੀ।
ਅਪ੍ਰੈਲ ਤੋਂ ਹੁਣ ਤੱਕ 90,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਮਿਲੀ ‘ਆਨਲਾਈਨ’ ਆਸਟ੍ਰੇਲੀਆਈ ਨਾਗਰਿਕਤਾ
NEXT STORY