ਓਟਾਵਾ (ਏਜੰਸੀ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਨੇਤਾ ਅਨੀਤਾ ਆਨੰਦ ਪ੍ਰਧਾਨ ਮੰਤਰੀ ਅਹੁਦੇ ਦੀ ਇਕ ਮਜ਼ਬੂਤ ਦਾਅਵੇਦਾਰ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਉਹ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣਗੇ। ਅਨੀਤਾ ਆਨੰਦ ਕੈਨੇਡਾ ਦੀ ਮੌਜੂਦਾ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਹੈ। ਅਨੀਤਾ ਇੰਦਰਾ ਆਨੰਦ ਦਾ ਜਨਮ ਕੈਂਟਵਿਲੇ, ਨੋਵਾ ਸਕੋਸ਼ੀਆ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ (ਜੋ ਹੁਣ ਇਸ ਦੁਨੀਆ ਵਿਚ ਨਹੀਂ ਹਨ) ਭਾਰਤੀ ਡਾਕਟਰ ਸਨ। ਉਨ੍ਹਾਂ ਦੇ ਪਿਤਾ ਤਾਮਿਲਨਾਡੂ ਅਤੇ ਮਾਂ ਪੰਜਾਬ ਤੋਂ ਸੀ। ਆਨੰਦ ਦੀਆਂ 2 ਭੈਣਾਂ ਹਨ - ਗੀਤਾ ਆਨੰਦ ਟੋਰਾਂਟੋ ਵਿੱਚ ਇੱਕ ਵਕੀਲ ਅਤੇ ਸੋਨੀਆ ਆਨੰਦ ਮੈਕਮਾਸਟਰ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਅਤੇ ਖੋਜਕਾਰ ਹੈ।
ਇਹ ਵੀ ਪੜ੍ਹੋ: 2025 ਬਾਰੇ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਨਿਕਲੀ ਸੱਚ, ਭਿਆਨਕ ਭੂਚਾਲ ਮਗਰੋਂ ਹੁਣ ਇਨ੍ਹਾਂ ਘਟਨਾਵਾਂ ਦੀ ਵਾਰੀ!
ਆਨੰਦ 1985 ਵਿੱਚ ਓਨਟਾਰੀਓ ਚਲੀ ਗਈ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਜੌਨ ਨੇ ਓਕਵਿਲ ਵਿੱਚ ਆਪਣੇ 4 ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਆਨੰਦ ਨੇ ਆਪਣੇ ਕਰੀਅਰ ਦੌਰਾਨ ਹੁਣ ਤੱਕ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਪਹਿਲੀ ਵਾਰ 2019 ਵਿੱਚ ਓਕਵਿਲ ਲਈ ਸੰਸਦ ਮੈਂਬਰ ਵਜੋਂ ਚੁਣੀ ਗਈ ਸੀ। ਉਨ੍ਹਾਂ ਨੇ 2019 ਤੋਂ 2021 ਤੱਕ ਜਨਤਕ ਸੇਵਾ ਅਤੇ ਖਰੀਦ ਮੰਤਰੀ ਵਜੋਂ ਸੇਵਾ ਕੀਤੀ ਅਤੇ ਖਜ਼ਾਨਾ ਬੋਰਡ ਦੀ ਚੇਅਰਮੈਨ ਅਤੇ ਰਾਸ਼ਟਰੀ ਰੱਖਿਆ ਮੰਤਰੀ ਵਜੋਂ ਵੀ ਕੰਮ ਕੀਤਾ। ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਵਜੋਂ ਆਨੰਦ ਨੇ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨਾਂ ਲਈ ਵੈਕਸੀਨ, ਨਿੱਜੀ ਸੁਰੱਖਿਆ ਉਪਕਰਨ ਅਤੇ ਰੈਪਿਡ ਟੈਸਟਾਂ ਨੂੰ ਸੁਰੱਖਿਅਤ ਕਰਨ ਲਈ ਇਕਰਾਰਨਾਮੇ ਦੀ ਗੱਲਬਾਤ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ: ਬਰਫ ਨਾਲ ਜੰਮੇ ਹੋਏ ਝਰਨੇ ਹੇਠਾਂ ਸੈਲਾਨੀ ਕਰ ਰਹੇ ਸਨ ਮਸਤੀ, ਅਗਲੇ ਹੀ ਪਲ ਵਾਪਰ ਗਿਆ ਹਾਦਸਾ (ਵੇਖੋ ਵੀਡੀਓ)
ਜਦੋਂ ਅਨੀਤਾ ਰਾਸ਼ਟਰੀ ਰੱਖਿਆ ਮੰਤਰੀ ਬਣੀ ਤਾਂ ਉਨ੍ਹਾਂ ਨੇ ਫੌਜ 'ਚ ਜਿਨਸੀ ਸ਼ੋਸ਼ਣ ਵਿਰੁੱਧ ਕਦਮ ਚੁੱਕੇ। ਉਨ੍ਹਾਂ ਨੇ ਰੂਸ-ਯੂਕ੍ਰੇਨ ਯੁੱਧ ਦੌਰਾਨ ਕੀਵ ਨੂੰ ਵਿਆਪਕ ਫੌਜੀ ਸਹਾਇਤਾ ਦੇ ਨਾਲ-ਨਾਲ ਯੂਕ੍ਰੇਨੀ ਫੌਜਾਂ ਦੀ ਸਿਖਲਾਈ ਲਈ ਕਰਮਚਾਰੀਆਂ ਦੀ ਵਿਵਸਥਾ ਵੀ ਕੀਤੀ। ਸਤੰਬਰ 2024 ਵਿੱਚ ਅਨੀਤਾ ਆਨੰਦ ਨੂੰ ਖਜ਼ਾਨਾ ਬੋਰਡ ਦੀ ਚੇਅਰਮੈਨ ਦੇ ਅਹੁਦੇ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ। ਰਾਜਨੀਤੀ ਤੋਂ ਇਲਾਵਾ ਅਨੀਤਾ ਆਨੰਦ ਦੀ ਪਛਾਣ ਇੱਕ ਵਿਦਵਾਨ, ਵਕੀਲ ਅਤੇ ਖੋਜਕਾਰ ਵਜੋਂ ਰਹੀ ਹੈ। ਉਹ ਟੋਰਾਂਟੋ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪ੍ਰੋਫੈਸਰ ਰਹੀ ਹੈ, ਜਿੱਥੇ ਉਨ੍ਹਾਂ ਨੇ ਇਨਵੈਸਟ ਪ੍ਰੋਟੈਕਸ਼ਨ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਜੇਆਰ ਕਿੰਬਰ ਚੇਅਰ ਦਾ ਅਹੁਦਾ ਸੰਭਾਲਿਆ ਸੀ।
ਇਹ ਵੀ ਪੜ੍ਹੋ: ਟਰੂਡੋ ਦੇ ਅਸਤੀਫ਼ੇ ਮਗਰੋਂ ਜਗਮੀਤ ਸਿੰਘ ਨੇ ਕੈਨੇਡੀਅਨਾਂ ਨੂੰ ਕੀਤੀ ਅਪੀਲ, NDP ਦਾ ਕਰੋ ਸਮਰਥਨ
ਆਨੰਦ ਨੇ ਐਸੋਸੀਏਟ ਡੀਨ ਵਜੋਂ ਸੇਵਾ ਨਿਭਾਈ ਹੈ ਅਤੇ ਮੈਸੀ ਕਾਲਜ ਦੇ ਗਵਰਨਿੰਗ ਬੋਰਡ ਦੀ ਮੈਂਬਰ ਵੀ ਰਹੀ ਹੈ। ਉਹ ਕੈਪੀਟਲ ਮਾਰਕਿਟ ਇੰਸਟੀਚਿਊਟ, ਰੋਟਮੈਨ ਸਕੂਲ ਆਫ਼ ਮੈਨੇਜਮੈਂਟ ਵਿੱਚ ਨੀਤੀ ਅਤੇ ਖੋਜ ਦੀ ਡਾਇਰੈਕਟਰ ਰਹੀ ਹੈ। ਉਨ੍ਹਾਂ ਨੇ ਯੇਲ ਲਾਅ ਸਕੂਲ, ਕੁਈਨਜ਼ ਯੂਨੀਵਰਸਿਟੀ ਅਤੇ ਵੈਸਟਰਨ ਯੂਨੀਵਰਸਿਟੀ ਵਿੱਚ ਕਾਨੂੰਨ ਵੀ ਪੜ੍ਹਾਇਆ ਹੈ। ਅਨੀਤਾ ਆਨੰਦ ਨੇ ਕਵੀਨਜ਼ ਯੂਨੀਵਰਸਿਟੀ ਤੋਂ ਰਾਜਨੀਤਕ ਅਧਿਐਨ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਆਕਸਫੋਰਡ ਯੂਨੀਵਰਸਿਟੀ ਤੋਂ ਨਿਆਂਸ਼ਾਸਤਰ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਡਲਹੌਜ਼ੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਲਾਅ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਮਾਸਟਰ ਆਫ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤੀਆਂ ਲਈ ਮਾਣ ਵਾਲੀ ਗੱਲ, ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲਵੇਗਾ 'ਸ਼ਿਵਮ ਢੋਲ ਤਾਸ਼ਾ ਪਾਠਕ' ਬੈਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੋਨੇਸ਼ੀਆ ਅਤੇ ਜਾਪਾਨ ਗੱਲਬਾਤ ਮੁੜ ਸ਼ੁਰੂ ਕਰਨ 'ਤੇ ਸਹਿਮਤ
NEXT STORY