ਵਾਸ਼ਿੰਗਟਨ (ਏ. ਪੀ.) - ਅਮਰੀਕਾ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਵਿਚ ਅਸਫਲ ਰਹੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਤੋਂ ਇਸ ਲਿਹਾਜ਼ ਨਾਲ ਭਵਿੱਖ ਵਿਚ ਹੋਰ ਪਾਰਦਰਸ਼ੀ ਬਣੇ ਰਹਿਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਹੈਲਥ ਸਕੱਤਰ ਅਲੈਕਸ ਅਜ਼ਾਰ ਨੇ ਸੋਮਵਾਰ ਨੂੰ ਇਹ ਅਪੀਲ ਕੀਤੀ। ਅਜ਼ਾਰ ਨੇ ਵਿਸ਼ਵ ਸਿਹਤ ਅਸੈਂਬਲੀ (ਡਬਲਯੂ. ਐਚ. ਏ.) ਵਿਚ ਕਿਹਾ ਕਿ ਸਾਨੂੰ ਪ੍ਰਾਥਮਿਕ ਕਾਰਨਾਂ ਦੇ ਬਾਰੇ ਵਿਚ ਸਪੱਸ਼ਟ ਹੋਣਾ ਚਾਹੀਦਾ ਹੈ ਕਿਉਂਕਿ ਇਹ ਪ੍ਰਕੋਪ ਕੰਟਰੋਲ ਤੋਂ ਬਾਹਰ ਹੁੰਦਾ ਗਿਆ। ਇਸ ਸੰਗਠਨ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਿਚ ਅਸਫਲ ਰਹਿਣ ਕਾਰਨ ਦੁਨੀਆ ਵਿਚ ਲੱਖਾਂ ਲੋਕਾਂ ਦੀ ਜਾਨ ਚਲੀ ਗਈ।
ਅਜ਼ਾਰ ਨੇ ਕਿਹਾ ਕਿ ਡਬਲਯੂ. ਐਚ. ਓ. ਦਾ ਸੰਚਾਲਨ ਵੀ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਅਸੀਂ ਡਬਲਯੂ. ਐਚ. ਓ. ਦੀ ਮਹਾਮਾਰੀ ਨਾਲ ਨਜਿੱਠਣ ਦੇ ਹਰ ਇਕ ਪਹਿਲੂ ਦੀ ਸੁਤੰਤਰ ਸਮੀਖਿਆ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਤੱਤਕਾਲੀ ਪ੍ਰਤੀਕਿਰਿਆ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਪਰ ਸਾਨੂੰ ਇਸ ਲੜਾਈ ਨੂੰ ਜਿੱਤਣ ਲਈ ਅਜੇ ਹੋਰ ਜ਼ਿਆਦਾ ਪ੍ਰਭਾਵੀ ਡਬਲਯੂ. ਐਚ. ਓ. ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਪਣੇ ਨਾਗਰਿਕਾਂ ਨੂੰ ਵਿਸ਼ਵਾਸ ਦਿਵਾ ਸਕੀਏ ਕਿ ਅਸੀਂ ਭਵਿੱਖ ਵਿਚ ਅਜਿਹੀਆਂ ਆਪਦਾਵਾਂ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਉਥੇ ਹੀ ਅੱਜ ਚੀਨ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ 2 ਅਰਬ ਡਾਲਰ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਬ੍ਰੈਗਜ਼ਿਟ ਤੋਂ ਬਾਅਦ ਵੀਜ਼ਾ ਦੀ ਨਵੀਂ ਨੀਤੀ ਵਾਲਾ ਬਿੱਲ ਬਿ੍ਰਟੇਨ ਦੀ ਸੰਸਦ 'ਚ ਪੇਸ਼
NEXT STORY