ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸਮਝੌਤਾ ਕਰਨ ਲਈ ਵਾਸ਼ਿੰਗਟਨ 'ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਹੋਣ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਮਾਂ ਅਮਰੀਕਾ ਦੇ ਪੱਖ ਵਿੱਚ ਹੈ ਅਤੇ ਜੇਕਰ ਭਵਿੱਖ ਵਿੱਚ ਕੋਈ ਵੀ ਸਮਝੌਤਾ ਹੁੰਦਾ ਹੈ, ਤਾਂ ਉਹ ਸਿਰਫ਼ ਅਮਰੀਕਾ ਦੀਆਂ ਸ਼ਰਤਾਂ 'ਤੇ ਹੀ ਹੋਵੇਗਾ।
ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਫੌਜੀ ਹਾਲਤ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਉਨ੍ਹਾਂ ਮੁਤਾਬਕ ਈਰਾਨ ਦੀ ਨੌਸੈਨਾ ਸਮੁੰਦਰ ਵਿੱਚ ਡੁਬੋ ਦਿੱਤੀ ਗਈ ਹੈ, ਹਵਾਈ ਫੌਜ ਤਬਾਹ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਐਂਟੀ-ਏਅਰਕ੍ਰਾਫਟ ਤੇ ਰਡਾਰ ਹਥਿਆਰ ਨਸ਼ਟ ਕੀਤੇ ਜਾ ਚੁੱਕੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਦੇ ਵੱਡੇ ਲੀਡਰ ਮਾਰੇ ਜਾ ਚੁੱਕੇ ਹਨ ਅਤੇ ਅਮਰੀਕਾ ਦੀ ਸਖ਼ਤ ਨਾਕਾਬੰਦੀ ਕਾਰਨ ਉੱਥੇ ਹਾਲਾਤ ਦਿਨੋਂ-ਦਿਨ ਬਦਤਰ ਹੁੰਦੇ ਜਾ ਰਹੇ ਹਨ।
ਟਰੰਪ ਨੇ 'ਨਿਊਯਾਰਕ ਟਾਈਮਜ਼' ਅਤੇ 'ਸੀਐਨਐਨ' (CNN) ਵਰਗੇ ਅਮਰੀਕੀ ਮੀਡੀਆ ਅਦਾਰਿਆਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ 'ਫੇਕ ਨਿਊਜ਼' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਉਹ ਜੰਗ ਖ਼ਤਮ ਕਰਨ ਲਈ 'ਬੇਚੈਨ' ਹਨ, ਉਹ ਗਲਤ ਹਨ। ਟਰੰਪ ਨੇ ਦਾਅਵਾ ਕੀਤਾ ਕਿ ਉਹ ਇਸ ਅਹੁਦੇ 'ਤੇ ਸ਼ਾਇਦ ਸਭ ਤੋਂ ਘੱਟ ਦਬਾਅ ਵਿੱਚ ਰਹਿਣ ਵਾਲੇ ਵਿਅਕਤੀ ਹਨ।
ਸਮਝੌਤੇ ਲਈ ਰੱਖੀ ਸ਼ਰਤ
ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਈਰਾਨ ਦੀ ਘੜੀ ਟਿਕ-ਟਿਕ ਕਰ ਰਹੀ ਹੈ ਅਤੇ ਉਸ ਕੋਲ ਸਮਾਂ ਘੱਟ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਝੌਤਾ ਕੇਵਲ ਉਦੋਂ ਹੀ ਸਿਰੇ ਚੜ੍ਹੇਗਾ ਜਦੋਂ ਇਹ ਅਮਰੀਕਾ, ਉਸਦੇ ਸਹਿਯੋਗੀਆਂ ਅਤੇ ਅਸਲ ਵਿੱਚ ਪੂਰੀ ਦੁਨੀਆ ਦੇ ਹਿੱਤ ਵਿੱਚ ਹੋਵੇਗਾ।
ਈਰਾਨ-ਅਮਰੀਕਾ ਸ਼ਾਂਤੀ ਵਾਰਤਾ 'ਤੇ ਲੱਗੀ ਬ੍ਰੇਕ, ਤਹਿਰਾਨ 'ਚ ਸੱਤਾ ਸੰਘਰਸ਼ ਨੇ ਵਿਗਾੜੀ ਖੇਡ
NEXT STORY