ਜਨੇਵਾ - ਦੁਨੀਆਭਰ ਵਿਚ ਕੋਰੋਨਾ ਦੇ ਡੈਲਟਾ ਵੈਰੀਅੰਟ ਦੇ ਵਧਦੇ ਮਾਮਲਿਆਂ ਵਿਚਾਲੇ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ. ਐੱਚ. ਓ.) ਨੇ ਗਰੀਬ ਦੇਸ਼ਾਂ ਲਈ ਵੈਕਸੀਨ ਮੰਗੀ ਹੈ। ਡਬਲਿਊ. ਐੱਚ. ਓ. ਪ੍ਰਮੁੱਖ ਡਾ. ਟੇਡ੍ਰੋਸ ਗੇਬ੍ਰੇਯੇਸਸ ਨੇ ਕਿਹਾ ਕਿ ਅਮੀਰ ਦੇਸ਼ ਹੁਣ ਅਣਲਾਕ ਹੋ ਰਹੇ ਹਨ। ਉਥੇ ਵੱਡੀ ਗਿਣਤੀ ਵਿਚ ਨੌਜਵਾਨ ਆਬਾਦੀ ਨੂੰ ਵੀ ਵੈਕੀਸਨ ਲਗਾਈ ਜਾ ਰਹੀ ਹੈ, ਪਰ ਗਰੀਬ ਦੇਸ਼ਾਂ ਵਿਚ ਹਾਲਾਤ ਬਿਲਕੁਲ ਉਲਟ ਹਨ। ਉਥੇ ਵੈਕਸੀਨ ਦੀ ਕਿੱਲਤ ਕਾਰਨ ਲੋਕਾਂ ਨੂੰ ਸੁਰੱਖਿਆ ਦੇਣੀ ਮੁਸ਼ਕਲ ਹੁੰਦਾ ਜਾ ਰਹੀ ਹੈ।
30 ਤੋਂ 40 ਦੇਸ਼ਾਂ ਵਿਚ ਟੀਕੇ ਦੀ ਕਮੀ
ਡਬਲਿਊ. ਐੱਚ. ਓ. ਚੀਫ ਦੇ ਸੀਨੀਅਰ ਸਲਾਹਕਾਰ ਬਰੂਸ ਐਲਵਾਰਡ ਨੇ ਦੱਸਿਆ ਕਿ ਕਈ ਦੇਸ਼ ਅਜਿਹੇ ਹਨ ਜਿਥੇ ਉਹ ਕੋਵਿਸ਼ੀਲਡ ਵੈਕਸੀਨ ਦੀ ਇਕ ਡੋਜ਼ ਦਿੱਤੇ ਜਾਣ ਤੋਂ ਬਾਅਦ ਦੂਸਰੀ ਡੋਜ਼ ਦੀ ਕਮੀ ਹੋ ਗਈ ਹੈ। ਇਹ ਕਮੀ 30 ਤੋਂ 40 ਦੇਸ਼ਾਂ ਵਿਚ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਲ ਸਲਵਾਡੋਰ 'ਚ ਕ੍ਰਿਪਟੋਕਰੰਸੀ’ ਦਾ ਲੀਗਲ ਹੋਣਾ, ਬੈਂਕਾਂ ਲਈ ਬਣਿਆ ਨਵਾਂ ‘ਸਿਰਦਰਦ’!
NEXT STORY