ਸੈਨ ਸਲਵਾਡੋਰ - ਇਨ੍ਹਾਂ ਦਿਨੀਂ ਦੁਨੀਆਭਰ ਵਿੱਚ ਕ੍ਰਿਪਟੋਕਰੰਸੀ ਦਾ ਲੈ ਕੇ ਉਥੱਲ-ਪੁਥਲ ਮਚੀ ਹੋਈ ਹੈ। ਕਿਤੇ ਟੇਸਲਾ ਦੇ ਪ੍ਰਮੁੱਖ ਐਲਨ ਮਸਕ ਦਾ ਇੱਕ ਟਵੀਟ ਇਸ ਦੀ ਵੈਲਿਊ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਪੈਦਾ ਕਰ ਰਿਹਾ ਹੈ, ਤਾਂ ਕਿਤੇ ਚੀਨ ਦੇ ਇਸ ਖ਼ਿਲਾਫ਼ ਸਖ਼ਤ ਕਦਮ ਚੁੱਕਣ ਨਾਲ ਦੁਨੀਆਭਰ ਵਿੱਚ ਇਸ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਇਸ ਦੌਰਾਨ ਹਾਲ ਹੀ ਵਿੱਚ ਮੱਧ ਅਮਰੀਕਾ ਦੇ ਇੱਕ ਦੇਸ਼ ਅਲ ਸਲਵਾਡੋਰ ਨੇ ਕ੍ਰਿਪਟੋਕਰੰਸੀ ਨੂੰ ਲੀਗਲ ਟੈਂਡਰ ਮੰਨਣ ਵਾਲਾ ਕਾਨੂੰਨ ਪਾਸ ਕੀਤਾ ਹੈ। ਜਿਸ ਨਾਲ ਹੁਣ ਦੁਨੀਆਭਰ ਦੇ ਬੈਂਕਾਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ।
ਵਧਿਆ ਮਨੀ ਲਾਂਡਰਿੰਗ ਦਾ ਖ਼ਤਰਾ
ਪੀ.ਟੀ.ਆਈ. ਦੀ ਖ਼ਬਰ ਮੁਤਾਬਕ ਰੇਟਿੰਗ ਏਜੰਸੀ ਫਿਚ ਨੇ ਇਸ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਲ ਸਲਵਾਡੋਰ ਦੇ ਬਿਟਕੁਆਈਨ ਨੂੰ ਲੀਗਲ ਟੈਂਡਰ ਮੰਨਣ ਨਾਲ ਬੈਂਕਾਂ ਦੇ ਸਾਹਮਣੇ ਕਈ ਵੱਡੇ ਜੋਖ਼ਿਮ ਪੈਦਾ ਹੋ ਗਏ ਹਨ। ਇਸ ਵਿੱਚ ਮਨੀ ਲਾਂਡਰਿੰਗ, ਟੈਰਰ ਫੰਡਿੰਗ ਆਦਿ ਦੀ ਰੋਕਥਾਮ ਲਈ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਸ਼ਾਮਲ ਹੈ।
7 ਸਤੰਬਰ ਤੋਂ ਹੋਣਾ ਹੈ ਪ੍ਰਭਾਵੀ
ਅਲ ਸਲਵਾਡੋਰ ਦਾ ਬਿਟਕੁਆਈਨ ਨੂੰ ਲੀਗਲ ਟੈਂਡਰ ਮੰਨਣ ਦਾ ਫੈਸਲਾ 7 ਸਤੰਬਰ ਤੋਂ ਪ੍ਰਭਾਵੀ ਹੋਣਾ ਹੈ। ਫਿਚ ਦਾ ਕਹਿਣਾ ਹੈ ਕਿ ਇਸ ਨਾਲ ਵਿੱਤੀ ਸੰਸਥਾਨਾਂ ਲਈ ਰੈਗੂਲੇਟਰੀ, ਵਿੱਤੀ ਅਤੇ ਆਪਰੇਸ਼ਨਲ ਜੋਖ਼ਿਮ ਵਧਣਗੇ।
ਫਿਚ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਲੋਨ ਦੇਣ ਤੋਂ ਲੈ ਕੇ ਬਾਕੀ ਹਰ ਕੰਮ ਲਈ ਬਿਟਕੁਆਈਨ ਦੀ ਵਰਤੋਂ ਦੀ ਸੰਭਾਵਨਾ ਹੀ ਚਿੰਤਾ ਪੈਦਾ ਕਰਣ ਵਾਲੀ ਹੈ। ਇਸ ਨਾਲ ਅਲ ਸਲਵਾਡੋਰ ਤੋਂ ਬਿਟਕੁਆਈਨ ਦਾ ਟ੍ਰੈਫਿਕ ਵੱਧ ਸਕਦਾ ਹੈ ਅਤੇ ਇਹ ਸਲਵਾਡੋਰ ਦੇ ਫਾਇਨੈਂਸ਼ੀਅਲ ਸਿਸਟਮ ਵਿੱਚ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਜੋਖ਼ਿਮ ਹੋ ਵਧਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੋਦੀ ਦੀ ਥਾਂ ਕੋਈ ਹੋਰ ਹੁੰਦਾ ਤਾਂ ਚੰਗੇ ਹੁੰਦੇ ਭਾਰਤ ਨਾਲ ਰਿਸ਼ਤੇ- ਇਮਰਾਨ ਖਾਨ
NEXT STORY