ਇੰਟਰਨੈਸ਼ਨਲ ਡੈਸਕ- ਭਾਵੇਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚੀਨ ਦੇ ਵੁਹਾਨ ਸ਼ਹਿਰ ’ਚ ਸਥਿਤ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ (ਡਬਲਯੂ. ਆਈ. ਵੀ.) ਦਾ ਦੌਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ’ਚ ਇਹ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਲੈਬ ਤੋਂ ਲੀਕ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ਪਰ ਦੁਨੀਆ ਦੇ 14 ਦੇਸ਼ ਇਸ ਰਿਪੋਰਟ ਤੋਂ ਸਹਿਮਤ ਨਹੀਂ ਹਨ। ਇਨ੍ਹਾਂ 14 ਦੇਸ਼ਾਂ ਨੇ ਸੰਗਠਨ ਦੀ ਰਿਪੋਰਟ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਇਹ ਰਿਪੋਰਟ ਸਹੀ ਨਹੀਂ ਹੈ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਰਿਪੋਰਟ ’ਚ ਅਸਲ ਡਾਟਾ ਸ਼ਾਮਲ ਨਹੀਂ ਕੀਤਾ ਗਿਆ ਹੈ। ਸਾਰੇ ਦੇਸ਼ਾਂ ਨੇ ਰਿਪੋਰਟ ਨੂੰ ਦੇਰੀ ਨਾਲ ਪੇਸ਼ ਕੀਤੇ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਇਨ੍ਹਾਂ ਦੇਸ਼ਾਂ ’ਚ ਅਮਰੀਕਾ, ਕੈਨੇਡਾ, ਚੈੱਕ ਰਿਪਬਲਿਕ, ਡੈਨਮਾਰਕ ਅਤੇ ਇਜ਼ਰਾਈਲ ਸ਼ਾਮਲ ਹਨ। ਜਾਪਾਨ, ਲਾਤਵੀਆ, ਲਿਥੁਆਨੀਆ, ਨਾਰਵੇ, ਰਿਪਬਲਿਕ ਆਫ ਕੋਰੀਆ, ਸਲੋਵੇਨੀਆ ਅਤੇ ਬ੍ਰਿਟੇਨ ਨੇ ਵੀ ਹੋਰ ਦੇਸ਼ਾਂ ਵਲੋਂ ਦਿੱਤੇ ਗਏ ਇਸ ਬਿਆਨ ਨੂੰ ਸਹੀ ਠਹਿਰਾਉਂਦੇ ਹੋਏ ਇਸ ’ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਉਧਰ ਮਾਮਲੇ ਨੂੰ ਗਰਮਾਉਂਦੇ ਹੋਏ ਦੇਖ ਚੀਨ ਨੇ ਵੀ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਹੋਰ ਦੇਸ਼ਾਂ ’ਚ ਵੀ ਜਾਂਚ ਦੀ ਮੰਗ ਕਰ ਦਿੱਤੀ।
ਇਹ ਵੀ ਪੜ੍ਹੋ: WHO ਨੇ ਚੀਨ ਦੇ ਦੋਵਾਂ ਕੋਰੋਨਾ ਟੀਕਿਆਂ ਨੂੰ ਦੱਸਿਆ ਪ੍ਰਭਾਵਸ਼ਾਲੀ
ਵੁਹਾਨ ’ਚ ਜਾਂਚ ਦੀ ਮੁੜ ਲੋੜ
ਚੀਨ ਦੇ ਵੁਹਾਨ ਸ਼ਹਿਰ ’ਚ ਸਥਿਤ ਡਬਲਯੂ. ਆਈ. ਵੀ. ਦੀਆਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਨ ਤੋਂ ਬਾਅਦ ਕੋਵਿਡ-19 ਦੀ ਉਤਪਤੀ ਦੀ ਜਾਂਚ ਕਰਨ ਵਾਲੀ ਮਾਹਰਾਂ ਦੀ ਟੀਮ ਦੀ ਰਿਪੋਰਟ ਨੂੰ ਜਦੋਂ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੀ. ਏ. ਗੇਬ੍ਰੇਯੇਸਸ ਨੇ ਜਨਤਕ ਕੀਤਾ ਤਾਂ ਇਸ ’ਤੇ ਕਾਫੀ ਹੰਗਾਮਾ ਹੋ ਗਿਆ। ਰਿਪੋਰਟ ਨੂੰ ਜਾਰੀ ਕਰਦੇ ਹੋਏ ਗੇਬ੍ਰੇਯੇਸਸ ਨੇ ਕਿਹਾ ਕਿ ਉਸ ’ਚ ਹਾਲੇ ਹੋਰ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਵੁਹਾਨ ’ਚ ਕੋਰੋਨਾ ਦੀ ਉਤਪਤੀ ਦੀ ਜਾਂਚ ਕਰਨ ਲਈ ਟੀਮ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਵਾਇਰਸ ਦੇ ਲੀਕ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ਕਿਉਂਕਿ ਉਥੋਂ ਦੀ ਪ੍ਰਯੋਗਸ਼ਾਲਾ ’ਚ ਅਤਿਆਧੁਨਿਕ ਉਪਕਰਨ ਸਥਾਪਿਤ ਕੀਤੇ ਗਏ ਹਨ। ਡਬਲਯੂ. ਐੱਚ. ਓ. ਮੁਖੀ ਨੇ ਕਿਹਾ ਕਿ ਇਸ ਲਈ ਹੋਰ ਜਾਂਚ ਦੀ ਲੋੜ ਹੈ ਅਤੇ ਉਹ ਇਸ ਲਈ ਵਧੇਰੇ ਗਿਣਤੀ ’ਚ ਮਾਹਰ ਵੀ ਤਾਇਨਾਤ ਕਰਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ
ਚੀਨ ਨੇ ਉਠਾਏ ਅਮਰੀਕੀ ਬਾਇਓ ਲੈਬ ’ਤੇ ਸਵਾਲ
ਟਰੰਪ ਵਲੋਂ ਚੀਨ ਦਾ ਪੱਖ ਲੈਣ ਦਾ ਦੋਸ਼ ਝੱਲ ਚੁੱਕੇ ਵਿਸ਼ਵ ਸਿਹਤ ਸੰਗਠਨ ਦੀ ਵੁਹਾਨ ਲੈਬ ’ਤੇ ਆਈ ਰਿਪੋਰਟ ਨੂੰ ਲੈ ਕੇ ਉਹ ਮੁੜ ਵਿਵਾਦਾਂ ਦੇ ਘੇਰੇ ’ਚ ਆ ਗਿਆ ਹੈ। ਡਾਕਟਰ ਟੀ. ਏ. ਗੇਬ੍ਰੇਯੇਸਸ ਦਾ ਵੁਹਾਨ ਲੈਬ ’ਤੇ ਦਿੱਤਾ ਗਿਆ ਅੱਧਾ-ਅਧੂਰਾ ਬਿਆਨ ਚੀਨ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਇਸ ਰਿਪੋਰਟ ’ਤੇ ਚੀਨ ਦਾ ਕਹਿਣਾ ਹੈ ਕਿ ਜਾਂਚ ਕਰਨ ਆਈ ਟੀਮ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਬਾਤ ਹੋਵੇ ਕਿ ਵਾਇਰਸ ਚੀਨ ਤੋਂ ਲੀਕ ਹੋਇਆ ਹੈ। ਚੀਨ ਨੇ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਇਸ ਦੀ ਜਾਂਚ ਅਮਰੀਕਾ ਸਮੇਤ ਹੋਰ ਦੇਸ਼ਾਂ ’ਚ ਵੀ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ
ਇਸ ਦਰਮਿਆਨ ਚੀਨ ਨੇ ਪੁਰਾਣੇ ਰੁਖ ਨੂੰ ਮੁੜ ਦੁਹਰਾਉਂਦੇ ਹੋਏ ਦਾਅਵਾ ਕੀਤਾ ਕਿ ਵਾਇਰਸ ਚੀਨ ਤੋਂ ਬਾਹਰ ਤੋਂ ਆਇਆ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੀ ਮੁਖੀ ਹੁਆ ਚੁਨਯਿੰਗ ਮੈਰੀਲੈਂਡ ਦੇ ਫੋਰਟ ਡੇਟ੍ਰਿਕ ਸਥਿਤ ਅਮਰੀਕੀ ਬਾਇਓ ਲੈਬ ’ਤੇ ਉਂਗਲੀ ਉਠਾਈ ਹੈ। ਚੀਨ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਇਸ ਬਾਇਓ ਲੈਬ ਦੀ ਵੀ ਮਾਹਰਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਲੋੜ ਹੈ ਤਾਂ ਸਾਨੂੰ ਹੋਰ ਥਾਵਾਂ ’ਤੇ ਵੀ ਅਧਿਐਨ ਕਰਨਾ ਚਾਹੀਦਾ ਹੈ। ਅਸੀਂ ਆਸ ਕਰਦੇ ਹਾਂ ਕਿ ਜ਼ਰੂਰੀ ਹੋਣ ’ਤੇ ਚੀਨ ਵਾਂਗ ਹੋਰ ਦੇਸ਼ ਵੀ ਡਬਲਯੂ. ਐੱਚ ਓ. ਮਾਹਿਰਾਂ ਦੀ ਟੀਮ ਨਾਲ ਪਾਰਦਰਸ਼ੀ ਤਰੀਕੇ ਨਾਲ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ
ਚੀਨ ’ਤੇ ਲੱਗੇ ਸਨ ਇਹ ਦੋਸ਼
ਕੋਰੋਨਾ ਵਾਇਰਸ ਦੇ ਸਿਖਰ ’ਤੇ ਹੋਣ ਤੋਂ ਬਾਅਦ ਜਦੋਂ ਡੋਨਾਲਡ ਟਰੰਪ ਨੇ ਡਬਲਯੂ. ਐੱਚ. ਓ. ’ਤੇ ਚੀਨ ਦਾ ਪੱਖ ਲੈਣ ਦਾ ਦੋਸ਼ ਲਾਇਆ ਸੀ ਤਾਂ ਇਸ ਤੋਂ ਬਾਅਦ ਚੀਨ ਨੇ ਸੰਗਠਨ ਦੇ ਨਾਲ ਚੰਗੇ ਸਬੰਧ ਬਣਾ ਲਏ ਸਨ। ਹਾਲਾਂਕਿ ਵੁਹਾਨ ਲੈਬ ’ਤੇ ਅੱਧੀ-ਅਧੂਰੀ ਰਿਪੋਰਟ ਚੀਨ ਲਈ ਵੱਡਾ ਝਟਕਾ ਹੈ। ਜ਼ਿਕਰਯੋਗ ਹੈ ਕਿ ਚੀਨ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਜਾਨਲੇਵਾ ਵਾਇਰਸ ਨਾਲ ਜੁੜੀ ਜਾਣਕਾਰੀ ਲੁਕਾਈ ਅਤੇ ਵੁਹਾਨ ਨੂੰ ਉਸ ਨੂੰ ਕੰਟੋਰਲ ਕਰਨ ’ਚ ਦੇਰੀ ਕੀਤੀ। ਜਨਵਰੀ 2021 ’ਚ ਡਬਲਯੂ. ਐੱਚ. ਓ. ਕੋਰੋਨਾ ਦੀ ਉਤਪਤੀ ਅਤੇ ਇਨਸਾਨਾਂ ’ਚ ਫੈਲਣ ਦੀ ਜਾਂਚ ਲਈ ਆਪਣੀ 10 ਮੈਂਬਰਾਂ ਦੀ ਟੀਮ ਚੀਨ ਦੇ ਵੁਹਾਨ ਸ਼ਹਿਰ ’ਚ ਭੇਜੀ ਸੀ। ਇਸ ਟੀਮਨੇ ਉਥੇ ਸੀ-ਫੂਡ ਮਾਰਕੀਟ ਸਮੇਤ ਦੂਜੀਆਂ ਥਾਵਾਂ ਦੀ ਜਾਂਚ ਕੀਤੀ ਅਤੇ ਨਾਲ ਹੀ ਲੋਕਾਂ ਅਤੇ ਚੀਨੀ ਮਾਹਰਾਂ ਨਾਲ ਵੀ ਇਸ ਸਬੰਧ ’ਚ ਗੱਲ ਕੀਤੀ ਸੀ। ਇਸ ਤੋਂ ਬਾਅਦ ਵਿਸ਼ਵ ਸਿਹਤਕ ਸੰਗਠਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਾਂਚ ’ਚ ਅਜਿਹਾ ਕੁਝ ਨਹੀਂ ਮਿਲਿਆ, ਜਿਸ ਦੇ ਦਮ ’ਤੇ ਇਹ ਕਿਹਾ ਜਾਵੇ ਕਿ ਇਹ ਵਾਇਰਸ ਚੀਨ ਦੀ ਲੈਬ ਤੋਂ ਲੀਕ ਹੋਇਆ ਸੀ।
ਇਹ ਵੀ ਪੜ੍ਹੋ: WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਵੱਲ ਵੱਧਦੇ ਰੂਸੀ ਫੌਜ ਦੇ ਟੈਂਕ ਤੇ ਜਹਾਜ਼ਾਂ ਦੀ ਵੀਡੀਓ ਦੇਖ ਸਹਿਮੇ ਲੋਕ, ਮੰਡਰਾ ਰਿਹੈ ਜੰਗ ਦਾ ਖਤਰਾ
NEXT STORY