ਰੋਮ (ਕੈਂਥ) : ਕਿਸੇ ਸਮੇਂ ਆਪਣੇ ਅਮੀਰ ਵਿਰਸੇ ਤੇ ਗੌਰਵਮਈ ਇਤਿਹਾਸ ਲਈ ਜਾਣਿਆ ਜਾਂਦਾ ਉੱਤਰੀ ਭਾਰਤ ਦਾ ਰਾਜ ਪੰਜਾਬ ਅੱਜ ਕੁਦਰਤੀ ਕਰੋਪੀ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਜੋ ਦਰਦ ਹੰਢਾਅ ਰਿਹਾ ਉਸ ਨੂੰ ਪੰਜਾਬ ਦੇ ਹਮਦਰਦੀ ਹੀ ਮਹਿਸੂਸ ਕਰ ਸਕਦੇ ਹਨ। ਇਹ ਭਾਵੁਕਤਾ ਭਰੇ ਅਲਫਾਜ਼ "ਜਗਬਾਣੀ "ਨਾਲ ਫੋਨ ਰਾਹੀ ਸਾਂਝੈ ਕਰਦਿਆ ਸੁਰਿੰਦਰ ਸਿੰਘ ਰਾਣਾ (ਹਾਲੈਂਡ) ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਕਿਹਾ ਕਿ ਇਸ ਕੁਦਰਤ ਦੇ ਕਹਿਰ ਹੜ੍ਹ ਨੇ ਹੁਣ ਤੱਕ ਘੱਟੋਂ ਘੱਟ 30 ਲੋਕਾਂ ਦੀ ਜਾਨ ਲੈ ਲਈ ਹੈ ਜਦੋਂ ਕਿ ਸੂਬੇ ਭਰ ਵਿੱਚ 354,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਰਿਆਵਾਂ ਅਤੇ ਹੋਰ ਖੱਤਿਆਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੱਕ ਵਧਣ ਕਾਰਨ ਅਧਿਕਾਰੀਆਂ ਨੇ ਰਾਜ ਦੇ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਵਾਵਿਤ ਐਲਾਨ ਦਿੱਤਾ ਹੈ। ਅਜਿਹੇ ਮਾੜੇ ਸਮੇਂ ਵਿੱਚ ਜਿੱਥੇ ਦੁਨੀਆਂ ਭਰ ਤੋਂ ਐੱਨਆਰਆਈ ਭਰਾਵਾਂ ਸਮੇਤ ਭਾਰਤ ਦੀਆਂ ਅਨੇਕਾਂ ਸਮਾਜ ਸੇਵੀ, ਧਾਰਮਿਕ, ਰੰਗ-ਮੰਚ ਨਾਲ ਜੁੜੀਆਂ ਤੇ ਹੋਰ ਸ਼ਖ਼ਸੀਅਤਾਂ ਆਦਿ ਦਿਲ ਖੋਲ੍ਹ ਕੇ ਮਦਦ ਕਰ ਰਹੀਆਂ ਹਨ ਪਰ ਅਫ਼ਸੋਸ ਅਜਿਹੇ ਦੌਰ ਵਿੱਚ ਸਾਡੇ ਮੋਦੀ ਸਾਹਿਬ ਚੁੱਪ ਧਾਰ ਕੇ ਬੈਠੇ ਹਨ। ਆਖਿਰ ਕਿਉਂ ਮੋਦੀ ਸਾਹਿਬ ਪੰਜਾਬ ਨਾਲ ਮਤਰੇਇਆਂ ਵਾਲਾ ਸਲੂਕ ਕਰ ਰਹੇ। ਜਦੋਂ ਕਿ ਮਹਾਨ ਭਾਰਤ ਦੀ ਉੱਨਤੀ ਤੇ ਤਰੱਕੀ ਵਿੱਚ ਪੰਜਾਬ ਮੋਹਰੀ ਸੂਬਾ ਹੈ ਫਿਰ ਇਸ ਨਾਲ ਕੇਂਦਰ ਸਰਕਾਰ ਦਾ ਅਜਿਹਾ ਵਿਵਹਾਰ ਅਨੇਕਾਂ ਸਵਾਲਾਂ ਨੂੰ ਜਨਮ ਦਿੰਦਾ ਹੈ। ਕੇਂਦਰ ਸਰਕਾਰ ਨੂੰ ਇਸ ਵਕਤ ਦਰਿਆਦਿਲੀ ਦਿਖਾਉਂਣੀ ਚਾਹੀਦੀ ਹੈ ਤੇ ਬਿਨ੍ਹਾਂ ਕਿਸੇ ਭੇਦ-ਭਾਵ ਪੰਜਾਬ ਦੇ ਮਾੜੇ ਸਮੇਂ ਵਿੱਚ ਵੱਧ ਚੜ੍ਹ ਸਾਥ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਜਿੱਥੇ ਅਫ਼ਗਾਨਿਸਤਾਨ ਨੂੰ 21 ਟਨ ਰਾਸ਼ਨ ਦੀ ਮਦਦ ਭੇਜ ਰਹੀ ਹੈ ਤਾਂ ਪੰਜਾਬ ਤਾਂ ਦੇਸ਼ ਦਾ ਅਹਿਮ ਸੂਬਾ ਹੈ। ਇਸ ਨੂੰ ਅਣਗੋਲਿਆ ਕਰ ਕੇਂਦਰ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬ ਉੱਪਰ ਮੁਸੀਬਤ ਆਈ ਪੰਜਾਬੀਆਂ ਆਪ ਹੀ ਆਪਣੇ ਮੋਢੇ ਨਾਲ ਮੋਢੇ ਲਾ ਦੂਰ ਕੀਤੀ। ਇਸ ਵਾਰ ਵੀ ਅਜਿਹਾ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਟੇਨ ਦੇ ਸ਼ਾਹੀ ਮੈਂਬਰ ਡਚੇਸ ਆਫ ਕੈਂਟ ਦਾ 92 ਸਾਲ ਦੀ ਉਮਰ 'ਚ ਦੇਹਾਂਤ
NEXT STORY