ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਈਜੀਰੀਆ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਾਈਜੀਰੀਆ ਵਿਚ ਈਸਾਈਆਂ ਦਾ ਕਤਲੇਆਮ ਅਤੇ ਉਨ੍ਹਾਂ ’ਤੇ ਹਮਲੇ ਬੰਦ ਨਾ ਹੋਏ ਤਾਂ ਅਮਰੀਕਾ ਨਾਈਜੀਰੀਆ ਸਰਕਾਰ ਨੂੰ ਦਿੱਤੀ ਜਾਣ ਵਾਲੀ ਸਾਰੀ ਆਰਥਿਕ ਅਤੇ ਫੌਜੀ ਸਹਾਇਤਾ ਤੁਰੰਤ ਰੋਕ ਦੇਵੇਗਾ। ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਜੇ ਜ਼ਰੂਰੀ ਹੋਇਆ ਤਾਂ ਅਮਰੀਕਾ ਨਾਈਜੀਰੀਆ ਵਿਚ ‘ਬੰਦੂਕਾਂ ਨਾਲ’ ਕਾਰਵਾਈ ਕਰੇਗਾ ਅਤੇ ਈਸਾਈਆਂ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਖਤਮ ਕਰੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ‘ਡਿਪਾਰਟਮੈਂਟ ਆਫ ਵਾਰ’ ਨੂੰ ਸੰਭਾਵਿਤ ਫੌਜੀ ਕਾਰਵਾਈ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਹੈ।
ਟਰੰਪ ਨੇ ਲਿਖਿਆ, ‘ਜੇ ਅਸੀਂ ਹਮਲਾ ਕਰਾਂਗੇ ਤਾਂ ਉਹ ਤੇਜ਼, ਖਤਰਨਾਕ ਅਤੇ ਸਪੱਸ਼ਟ ਹੋਵੇਗਾ। ਨਾਈਜੀਰੀਆ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਦੇਰ ਨਾ ਕਰੋ!’ ਟਰੰਪ ਦੀ ਪੋਸਟ ਤੋਂ ਬਾਅਦ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਵੀ ‘ਐਕਸ’ ’ਤੇ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਲਿਖਿਆ, ‘ਨਾਈਜੀਰੀਆ ’ਚ ਨਿਰਦੋਸ਼ ਈਸਾਈਆਂ ਦਾ ਕਤਲੇਆਮ ਤੁਰੰਤ ਬੰਦ ਹੋਣਾ ਚਾਹੀਦਾ ਹੈ। ‘ਡਿਪਾਰਟਮੈਂਟ ਆਫ ਵਾਰ’ ਕਾਰਵਾਈ ਕਰਨ ਲਈ ਤਿਆਰ ਹੈ। ਜਾਂ ਤਾਂ ਨਾਈਜੀਰੀਆ ਈਸਾਈਆਂ ਦੀ ਰੱਖਿਆ ਕਰੇ ਜਾਂ ਅਸੀਂ ਉਨ੍ਹਾਂ ਇਸਲਾਮਿਕ ਅੱਤਵਾਦੀਆਂ ਨੂੰ ਖਤਮ ਕਰਾਂਗੇ, ਜੋ ਇਹ ਅੱਤਿਆਚਾਰ ਕਰ ਰਹੇ ਹਨ।’
ਦੁਨੀਆ 'ਤੇ ਮੰਡਰਾ ਰਿਹੈ ਇੱਕ ਹੋਰ ਜੰਗ ਦਾ ਖ਼ਤਰਾ! ਕੀ ਤਾਈਵਾਨ 'ਤੇ ਹਮਲਾ ਕਰਨ ਵਾਲਾ ਹੈ ਚੀਨ?
NEXT STORY