ਬਗਦਾਦ— ਦੱਖਣ ਬਗਦਾਦ ਦੇ ਮੁਸਾਇਬ ਸ਼ਹਿਰ ਸਥਿਤ ਬਾਜ਼ਾਰ 'ਚ ਇਕ ਆਤਮਘਾਤੀ ਬੰਬ ਹਮਲਾਵਰ ਨੇ ਸ਼ੁੱਕਰਵਾਰ ਨੂੰ ਖੁਦ ਨੂੰ ਉਡਾ ਲਿਆ। ਜਿਸ ਦੇ ਚਲਦਿਆਂ ਲਗਭਗ 30 ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਔਰਤ ਨੇ ਕਰਬਲਾ ਦੇ ਪੂਰਬ 'ਚ ਸਥਿਤ ਸ਼ੀਆ ਸ਼ਹਿਰ ਮੁਸਾਇਬ 'ਚ ਆਪਣੇ ਆਪ ਨੂੰ ਉਡਾ ਲਿਆ। ਜਿਸ ਤੋਂ ਬਾਅਦ 30 ਲੋਕ ਮਾਰੇ ਗਏ ਅਤੇ 35 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਦੇ ਹਵਾਲੇ ਨਾਲ ਹਾਲ ਹੀ 'ਚ ਮਿਲੀ ਰਿਪੋਰਟ ਮੁਤਾਬਕ ਹਮਲਾਵਰ ਆਤਮਘਾਤੀ ਬੈਲਟ ਨੂੰ ਆਪਣੀ ਸ਼ਰੀਰ ਨਾਲ ਲਪੇਟ ਕੇ ਬਾਜ਼ਾਰ ਤੱਕ ਲੈ ਜਾਣ 'ਚ ਕਾਮਯਾਬ ਰਹੀ। ਜਿਸ ਤੋਂ ਬਾਅਦ ਉਸ ਨੇ ਭੀੜ ਵਾਲੇ ਇਲਾਕੇ 'ਚ ਖੁਦ ਨੂੰ ਉਡਾ ਕੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ। ਇਹ ਹਮਲਾਵਰ ਆਈ.ਐੱਸ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ। ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਅਕਤੂਬਰ 'ਚ ਅਮਰੀਕੀ ਅਗਵਾਈ ਵਾਲੀ ਫੌਜ ਵੱਲੋਂ ਆਈ.ਐੱਸ ਵਿਰੁੱਧ ਛੇੜੀ ਮੁਹਿੰਮ ਤੋਂ ਬਾਅਦ ਲਗਾਤਾਰ ਆਈ.ਐੱਸ ਕਮਜ਼ੋਰ ਹੋ ਰਿਹਾ ਹੈ। ਜਿਸ ਦੇ ਨਤੀਜ਼ੇ ਵਜੋਂ ਉਸ ਦੇ ਕਈ ਇਲਾਕੇ ਉਸ ਦੇ ਹੱਥੋਂ ਖੁੰਝਦੇ ਜਾ ਰਹੇ ਹਨ ਅਤੇ ਉਹ ਆਪਣੀ ਆਖਰੀ ਹੋਂਦ ਨੂੰ ਬਣਾਈ ਰੱਖਣ ਲਈ ਅਜਿਹੇ ਹਮਲਿਆਂ ਨੂੰ ਅੰਜ਼ਾਮ ਦੇ ਰਿਹਾ ਹੈ।
ਸੀਰੀਆਈ ਸ਼ਹਿਰ ਰੱਕਾ 'ਚ ਅਮਰੀਕੀ ਅਗਵਾਈ ਵਾਲੀ ਫੌਜ ਦੇ ਹਮਲੇ 'ਚ 17 ਨਾਗਰਿਕਾਂ ਦੀ ਮੌਤ : ਨਿਗਰਾਨੀ ਸਮੂਹ
NEXT STORY