ਸਪਰੋਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 15ਵੇਂ ਮੁਕਾਬਲੇ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ (LSG) ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਅਹਿਮ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਅਤੇ ਕੋਲਕਾਤਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਰੀ ਹੈ।
ਤਿੰਨ ਵਾਰ ਦੀ ਚੈਂਪੀਅਨ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦੀ ਸਖ਼ਤ ਤਲਾਸ਼ ਕਰ ਰਹੀ ਹੈ। ਕੋਲਕਾਤਾ ਨੂੰ ਆਪਣੇ ਪਿਛਲੇ ਮੁਕਾਬਲਿਆਂ ਵਿੱਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਕਿ ਪੰਜਾਬ ਕਿੰਗਜ਼ ਵਿਰੁੱਧ ਉਨ੍ਹਾਂ ਦਾ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਜ਼ ਤੋਂ ਹਾਰਨ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਵਾਪਸੀ ਕੀਤੀ ਹੈ।
ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 6 ਮੁਕਾਬਲੇ ਖੇਡੇ ਗਏ ਹਨ। ਅੰਕੜਿਆਂ ਮੁਤਾਬਕ ਲਖਨਊ ਦਾ ਪਲੜਾ ਭਾਰੀ ਰਿਹਾ ਹੈ, ਜਿਸ ਨੇ 4 ਮੈਚ ਜਿੱਤੇ ਹਨ, ਜਦਕਿ ਕੋਲਕਾਤਾ ਦੀ ਟੀਮ ਸਿਰਫ਼ 2 ਮੈਚਾਂ ਵਿੱਚ ਹੀ ਜਿੱਤ ਦਰਜ ਕਰ ਸਕੀ ਹੈ। ਪਿਛਲੇ ਸੀਜ਼ਨ ਦੇ ਮੁਕਾਬਲੇ ਵਿੱਚ ਵੀ ਲਖਨਊ ਨੇ ਕੋਲਕਾਤਾ ਨੂੰ 4 ਦੌੜਾਂ ਨਾਲ ਮਾਤ ਦਿੱਤੀ ਸੀ।
ਇਹ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ) : ਅਜਿੰਕਿਆ ਰਹਾਣੇ (c), ਫਿਨ ਐਲਨ, ਕੈਮਰਨ ਗ੍ਰੀਨ, ਅੰਗਕ੍ਰਿਸ਼ ਰਘੂਵੰਸ਼ੀ (w), ਰਿੰਕੂ ਸਿੰਘ, ਰੋਵਮੈਨ ਪਾਵੇਲ, ਰਮਨਦੀਪ ਸਿੰਘ, ਅਨੁਕੁਲ ਰਾਏ, ਸੁਨੀਲ ਨਰਾਇਣ, ਨਵਦੀਪ ਸੈਣੀ, ਕਾਰਤਿਕ ਤਿਆਗੀ।
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਏਡਨ ਮਾਰਕਰਮ, ਰਿਸ਼ਭ ਪੰਤ (w/c), ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮਨੀਮਾਰਨ ਸਿਧਾਰਥ, ਅਵੇਸ਼ ਖਾਨ, ਮੁਹੰਮਦ ਸ਼ਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੋਹਿਤ ਸ਼ਰਮਾ ਕਰਨਗੇ ਐਕਟਿੰਗ 'ਚ ਡੈਬਿਊ? ਨੈੱਟਫਲਿਕਸ ਨਾਲ ਵਾਇਰਲ ਪੋਸਟ ਨੇ ਛੇੜੀ ਚਰਚਾ
NEXT STORY