ਕਾਠਮੰਡੂ – ਨੇਪਾਲ ਦੇ ਸਰਲਾਹੀ ਜ਼ਿਲ੍ਹੇ ’ਚ ਐਤਵਾਰ ਨੂੰ ਭਾਰਤ ਤੋਂ ਪਰਤ ਰਹੇ ਹਿੰਦੂ ਸ਼ਰਧਾਲੂਆਂ ਨੂੰ ਲਿਜਾ ਰਿਹਾ ਇਕ ਟਰੈਕਟਰ ਨਹਿਰ ’ਚ ਡਿੱਗ ਗਿਆ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ 11 ਸਾਲਾ ਧੀ ਸਮੇਤ 4 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮਲੰਗਾਵਾ ਇਲਾਕੇ ’ਚ ਵਾਪਰਿਆ। ਹਾਦਸੇ ਸਮੇਂ ਟਰੈਕਟਰ ’ਤੇ 25 ਸ਼ਰਧਾਲੂ ਸਵਾਰ ਸਨ।
ਪੁਲਸ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੇ ਟਰੈਕਟਰ ਤੋਂ ਕੰਟਰੋਲ ਗੁਆਉਣ ਕਾਰਨ ਵਾਪਰਿਆ। ਸ਼ਰਧਾਲੂ ਬਿਹਾਰ ਦੇ ਮੱਧ ਵਿਚ ਇਕ ਮੰਦਰ ਵਿਚ ਪਵਿੱਤਰ ਜਲ ਚੜ੍ਹਾ ਕੇ ਘਰ ਪਰਤ ਰਹੇ ਸਨ। ਬਾਕੀ ਸ਼ਰਧਾਲੂ ਸੁਰੱਖਿਅਤ ਦੱਸੇ ਜਾ ਰਹੇ ਹਨ। ਟਰੈਕਟਰ ਚਾਲਕ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਪਤਨੀ ਦੇ ਸਸਕਾਰ ਸਮੇਂ ਸਹੁਰਿਆਂ ਨੇ ਕੀਤਾ ਬੇਇੱਜ਼ਤ, ਨਮੋਸ਼ੀ 'ਚ ਪਤੀ ਨੇ ਵੀ ਨਹਿਰ 'ਚ ਛਾਲ ਮਾਰ ਮੁਕਾਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਗਲੈਂਡ 'ਚ ਹੋਏ 13 ਸਾਲਾਂ ਦੇ ਸਭ ਤੋਂ ਵੱਡੇ ਦੰਗੇ, ਵਧਦੀਆਂ ਜਾ ਰਹੀਆਂ ਹਿੰਸਕ ਝੜਪਾਂ, ਹੁਣ ਤੱਕ 90 ਗ੍ਰਿਫ਼ਤਾਰ
NEXT STORY