ਦੁਬਈ (ਏਜੰਸੀ)- ਸਾਊਦੀ ਅਰਬ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ‘ਤੇ ਦੇਸ਼ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ਵਿੱਚ ਇੱਕ ਔਰਤ ਨੂੰ 45 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੁੱਧਵਾਰ ਨੂੰ ਉਪਲੱਬਧ ਅਦਾਲਤੀ ਦਸਤਾਵੇਜ਼ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਜ਼ਾ ਪਾਉਣ ਵਾਲੀ ਔਰਤ ਨੌਰਾ ਬਿੰਤ ਸਈਦ ਅਲ-ਕਾਹਤਾਨੀ ਦੇ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ। ਦੱਸਿਆ ਗਿਆ ਹੈ ਕਿ ਉਹ ਸਾਊਦੀ ਅਰਬ ਦੇ ਸਭ ਤੋਂ ਵੱਡੇ ਕਬੀਲਿਆਂ ਵਿੱਚੋਂ ਇੱਕ ਨਾਲ ਸਬੰਧ ਰੱਖਦੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ
ਐਸੋਸੀਏਟਿਡ ਪ੍ਰੈਸ ਅਤੇ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਦੇਖੀ ਗਈ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਹ ਮਾਮਲਾ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਸਬੰਧਤ ਹੈ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਜਵਾਬ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਸਾਊਦੀ ਅਰਬ ਦੇ ਅੱਤਵਾਦ ਰੋਕੂ ਅਤੇ ਸਾਈਬਰ ਕਾਨੂੰਨਾਂ ਤਹਿਤ ਕਹਤਾਨੀ ਨੂੰ ਸਜ਼ਾ ਸੁਣਾਈ। ਕਹਤਾਨੀ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ, ਜਿਸ ਵਿਰੁੱਧ ਉਨ੍ਹਾਂ ਨੇ ਵਿਸ਼ੇਸ਼ ਅਦਾਲਤ ਵਿਚ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ
ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਜ਼ਾ ਸੁਣਾਈ। ਚਾਰਜਸ਼ੀਟ ਵਿਚ ਕਹਤਾਨੀ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੱਜਾਂ ਨੇ ਉਨ੍ਹਾਂ ਨੂੰ "ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ" ਅਤੇ "ਸਮਾਜਿਕ ਤਾਣੇ-ਬਾਣੇ ਨੂੰ ਅਸਥਿਰ ਕਰਨ" ਦਾ ਦੋਸ਼ੀ ਪਾਇਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਕਹਤਾਨੀ ਨੇ ਕਿਹੜੀ ਚੀਜ਼ ਆਨਲਾਈਨ ਪੋਸਟ ਕੀਤੀ ਸੀ ਅਤੇ ਮਾਮਲੇ ਦੀ ਸੁਣਵਾਈ ਕਿੱਥੇ ਹੋਈ।
ਇਹ ਵੀ ਪੜ੍ਹੋ: ਅਮਰੀਕੀ ਔਰਤ ਦੇ ਕਤਲ ਕੇਸ 'ਚੋਂ ਭਾਰਤੀ ਮੂਲ ਦਾ ਸਾਬਕਾ ਪੁਲਸ ਅਧਿਕਾਰੀ ਬਰੀ
ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੇ ਵਾਸ਼ਿੰਗਟਨ ਸਥਿਤ ਸੰਗਠਨ ਡੈਮੋਕਰੇਸੀ ਫਾਰ ਦਿ ਅਰਬ ਵਰਲਡ ਨਾਓ ਅਨੁਸਾਰ ਕਹਤਾਨੀ ਨੂੰ 4 ਜੁਲਾਈ, 2021 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਸਾਊਦੀ ਅਰਬ ਦੀ ਨਾਗਰਿਕ ਅਤੇ ਇੰਗਲੈਂਡ ਦੀ ਲੀਡਜ਼ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਵਿਦਿਆਰਥਣ ਸਲਮਾ ਅਲ-ਸ਼ਹਾਬ ਨੂੰ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਰੋਸ ਫੈਲ ਗਿਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇੰਡੋਨੇਸ਼ੀਆ : ਬੱਸ ਸਟਾਪ 'ਚ ਦਾਖਲ ਹੋਇਆ ਟਰੱਕ, 11 ਲੋਕਾਂ ਦੀ ਮੌਤ
NEXT STORY