ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ।ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨੇ ਇਕ ਹੀ ਨੰਬਰ ਤੋਂ ਦੋ ਵਾਰ ਲਾਟਰੀ ਜਿੱਤੀ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਮੀਰ ਬਣਨ ਲਈ ਲਾਟਰੀ ਜ਼ਰੀਏ ਆਪਣੀ ਕਿਸਮਤ ਅਜ਼ਮਾਉਂਦੇ ਹਨ। ਉਨ੍ਹਾਂ ਵਿੱਚੋਂ ਕੁਝ ਨੂੰ ਸਫਲਤਾ ਮਿਲਦੀ ਹੈ, ਕੁਝ ਦੇ ਹੱਥ ਨਿਰਾਸ਼ਾ ਲੱਗਦੀ ਹੈ। ਪਰ ਅਮਰੀਕਾ ਵਿਚ ਇੱਕ ਔਰਤ ਨੂੰ ਲਾਟਰੀ ਤੋਂ ਦੁੱਗਣੀ ਵੱਡੀ ਇਨਾਮੀ ਰਾਸ਼ੀ ਮਿਲੀ।
ਇਹ ਘਟਨਾ ਅਮਰੀਕਾ ਦੇ ਓਹੀਓ ਦੀ ਹੈ। ਹਾਇਟਸਵਿਲੇ ਦੀ ਇੱਕ ਔਰਤ ਨੇ ਮੈਰੀਲੈਂਡ ਲਾਟਰੀ ਦੀ ਰੇਸਟ੍ਰੈਕਸ ਵਰਚੁਅਲ ਹੋਰਸ ਰੇਸਿੰਗ ਗੇਮ ਵਿੱਚ ਇੱਕੋ ਘੋੜੇ 'ਤੇ ਬਰਾਬਰ ਦਾ ਸੱਟਾ ਲਗਾਇਆ। ਇਸ ਔਰਤ ਨੇ ਦੋ ਮਹੀਨਿਆਂ ਵਿੱਚ 30,946 ਡਾਲਰ ਦਾ ਦੂਜਾ ਇਨਾਮ ਜਿੱਤਿਆ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ 10, 11 ਅਤੇ 12 ਉਸਦੇ ਪਸੰਦੀਦਾ ਸੱਟੇ ਸਨ। ਇਸ ਨਾਲ ਕੁੱਲ 61,892 ਡਾਲਰ ਯਾਨੀ 49.34 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਮਹਿਲਾ ਨੂੰ ਹਵਾਈ ਅੱਡੇ 'ਤੇ 'ਸੈਂਡਵਿਚ' ਖਾਣਾ ਪਿਆ ਮਹਿੰਗਾ, ਲੱਗਾ ਲੱਖਾਂ ਦਾ ਜੁਰਮਾਨਾ
ਹਰ ਹਫ਼ਤੇ ਲਾਟਰੀ 'ਤੇ ਅਜਮਾਉਂਦੀ ਸੀ ਕਿਸਮਤ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਔਰਤ ਹਰ ਹਫ਼ਤੇ ਇੱਕ ਜਾਂ ਦੋ ਲਾਟਰੀਆਂ 'ਤੇ ਆਪਣੀ ਕਿਸਮਤ ਅਜ਼ਮਾ ਕੇ ਸੱਟਾ ਲਗਾਉਂਦੀ ਸੀ। ਇੱਕ ਸਵੇਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਹੋਰ ਬਾਜ਼ੀ ਲਗਾਉਣ ਦਾ ਸਹੀ ਸਮਾਂ ਸੀ। ਇਸ ਲਈ ਉਸ ਨੇ ਹਯਾਟਸਵਿਲੇ ਦੇ ਕੇਨਿਲਵਰਥ ਐਵੇਨਿਊ ਤੋਂ ਟਿਕਟ ਖਰੀਦੀ। ਜਦੋਂ ਉਸਨੇ ਪਹਿਲੀ ਵਾਰ ਟਿਕਟ ਖਰੀਦੀ ਸੀ, ਤਾਂ ਕੈਸ਼ੀਅਰ ਕੋਲ ਨੰਬਰ ਸਟਾਕ ਤੋਂ ਬਾਹਰ ਸਨ। ਉਸਨੇ ਫਿਰ ਕੈਸ਼ੀਅਰ ਨੂੰ ਨੰਬਰ ਦੱਸਿਆ ਅਤੇ ਜਦੋਂ ਕੈਸ਼ੀਅਰ ਨੇ ਉਸਨੂੰ ਬੁਲਾਇਆ ਤਾਂ ਉਹ ਹੈਰਾਨ ਰਹਿ ਗਈ, ਕਿਉਂਕਿ ਉਸ ਨੇ 30,946 ਡਾਲਰ ਜਿੱਤੇ ਸਨ।
ਰੇਸ 'ਤੇ ਨਹੀਂ ਸੀ ਫੋਕਸ
ਨੰਬਰ ਆਊਟ ਆਫ ਸਟਾਕ ਹੋਣ ਤੋਂ ਬਾਅਦ, ਉਸਨੇ ਕੈਸ਼ੀਅਰ ਨੂੰ ਯਾਦ ਕਰਾਇਆ ਕਿ ਉਹ ਕੀ ਚਾਹੁੰਦੀ ਹੈ, ਤਾਂ ਉਹ ਸੋਚਾਂ ਵਿੱਚ ਪੈ ਗਿਆ। ਫਿਰ ਕੈਸ਼ੀਅਰ ਨੇ ਦੇਖਿਆ ਕਿ ਔਰਤ ਦੇ ਨੰਬਰ ਲਗਾਤਾਰ ਫਲੈਸ਼ ਹੋ ਰਹੇ ਸਨ ਪਰ ਇਹ ਔਰਤ ਦੌੜ ਵੱਲ ਧਿਆਨ ਨਹੀਂ ਦੇ ਰਹੀ ਸੀ। ਕੈਸ਼ੀਅਰ ਨੇ ਔਰਤ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਇਹ ਲਾਟਰੀ ਦਾ ਇਨਾਮ ਜਿੱਤਿਆ ਹੈ। ਔਰਤ ਨੇ ਦੱਸਿਆ ਕਿ ਉਹ ਇਸ ਜਿੱਤੀ ਰਕਮ ਨਾਲ ਨਵਾਂ ਘਰ ਬਣਾਏਗੀ।
ਇਟਲੀ : 24 ਜੁਲਾਈ ਨੂੰ ਕਰਵਾਏ ਜਾਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ
NEXT STORY