ਇੰਟਰਨੈਸ਼ਨਲ ਡੈਸਕ- ਅਕਸਰ ਲੋਕ ਆਪਣੇ-ਆਪ ਨੂੰ ਸੁੰਦਰ ਤੇ ਗੋਰਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਹਨ। ਇਨ੍ਹਾਂ 'ਚੋਂ ਕੁਝ ਲੋਕ ਰੰਬ-ਬਿਰੰਗੇ ਸਾਬਣ-ਕ੍ਰੀਮਾਂ ਵਰਤਦੇ ਹਨ ਤੇ ਕੁਝ ਲੋਕ ਦੇਸੀ ਨੁਸਖ਼ੇ ਅਪਣਾਉਂਦੇ ਹਨ। ਇਸੇ ਦੌਰਾਨ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋਰੇ ਹੋਣ ਦੇ ਚੱਕਰ 'ਚ ਧੁੱਪ 'ਚ ਨਾ ਨਿਕਲਣ ਵਾਲੀ ਔਰਤ ਨੂੰ ਵੱਡਾ ਖ਼ਾਮਿਆਜ਼ਾ ਭੁਗਤਣਾ ਪਿਆ ਹੈ।
ਜਾਣਕਾਰੀ ਅਨੁਸਾਰ ਚੀਨ ਦੇ ਸ਼ੇਡੋਂਗ ਪ੍ਰਾਂਤ 'ਚ ਰਹਿਣ ਵਾਲੀ ਇਕ 48 ਸਾਲਾ ਔਰਤ ਰੰਗ ਕਾਲਾ ਹੋਣ ਦੇ ਡਰੋਂ ਧੁੱਪ 'ਚ ਨਹੀਂ ਨਿਕਲਦੀ ਸੀ। ਜੇਕਰ ਉਸ ਨੂੰ ਕਿਤੇ ਜਾਣਾ ਵੀ ਪੈਂਦਾ ਸੀ ਤਾਂ ਉਹ ਛਤਰੀ ਲੈ ਕੇ ਜਾਂ ਮੋਟੇ ਕੱਪੜੇ ਪਾ ਕੇ ਨਿਕਲਦੀ ਸੀ, ਜਿਸ ਕਾਰਨ ਉਸ ਨੂੰ ਧੁੱਪ ਨਹੀਂ ਲੱਗਦੀ ਸੀ ਤੇ ਉਸ ਨੂੰ ਵਿਟਾਮਿਨ -ਡੀ ਦੀ ਘਾਟ ਹੋ ਗਈ।
ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਜਾਰੀ ਹੋ ਗਈ ਅਡਵਾਈਜ਼ਰੀ
ਇਹੀ ਨਹੀਂ, ਉਹ ਵਿਟਾਮਿਨ ਡੀ ਦੇ ਸਪਲੀਮੈਂਟ ਵੀ ਨਹੀਂ ਲੈ ਰਹੀ ਸੀ, ਜਿਸ ਕਾਰਨ ਉਸ ਦੀਆਂ ਹੱਡੀਆਂ ਬੇਹੱਦ ਕਮਜ਼ੋਰ ਹੋ ਗਈਆਂ। ਅੰਤ ਉਸ 'ਤੇ ਅਸਰ ਇਹ ਹੋਇਆ ਕਿ ਰਾਤ ਨੂੰ ਸੁੱਤੇ ਪਏ ਕਰਵਟ ਲੈਂਦੇ ਸਮੇਂ ਉਸ ਦੀ ਹੱਡੀ ਟੁੱਟ ਗਈ।
ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਵਿਟਾਮਿਨ-ਡੀ ਹੱਡੀਆਂ ਦੀ ਮਜ਼ਬੂਤੀ ਲਈ ਬੇਹੱਦ ਜ਼ਰੂਰੀ ਤੱਤ ਹੈ, ਜੋ ਕਿ ਸਰੀਰ ਨੂੰ ਕੁਦਰਤੀ ਰੂਪ 'ਚ ਧੁੱਪ ਤੋਂ ਮਿਲਦਾ ਹੈ। ਇਸ ਲਈ ਵਿਟਾਮਿਨ ਡੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਧੁੱਪ 'ਚ ਜ਼ਰੂਰ ਜਾਣਾ ਚਾਹੀਦਾ ਹੈ, ਤਾਂ ਜੋ ਹੱਡੀਆਂ ਦੀ ਮਜ਼ਬੂਤੀ ਬਣੀ ਰਹੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰੂਸੀ ਰਾਸ਼ਟਰਪਤੀ ਪੁਤਿਨ ਦੇ ਹੈਲੀਕਾਪਟਰ 'ਤੇ ਹੋ ਗਿਆ ਹਮਲਾ, ਦਾਗੇ 46 ਡਰੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ ਨੇ ਆਪਣੇ ਨਾਗਰਿਕਾਂ ਲਈ ਵਿਆਹ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ
NEXT STORY