ਜਕਾਰਤਾ-ਇੰਡੋਨੇਸ਼ੀਆ ਦੇ ਜਕਾਰਤਾ 'ਚ ਇਕ ਬੀਬੀ ਰਾਸ਼ਟਰੀ ਪੁਲਸ ਸਟੇਸ਼ਨ 'ਚ ਦਾਖਲ ਹੋਈ ਅਤੇ ਕਈ ਪੁਲਸ ਅਧਿਕਾਰੀਆਂ ਨੂੰ ਬੰਦੂਕ ਦਿਖਾਈ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦੇਸ਼ 'ਚ ਕਈ ਸ਼ੱਕੀ ਅੱਤਵਾਦੀ ਹਮਲੇ ਹੋਏ ਹਨ। ਐਤਵਾਰ ਨੂੰ ਸੁਲਾਵੇਸੀ ਟਾਪੂ 'ਤੇ ਰੋਮਨ ਕੈਥੋਲਿਕ ਚਰਚ 'ਚ ਐਤਵਾਰ ਦੀ ਪ੍ਰਾਰਥਨਾ ਦੌਰਾਨ ਆਤਮਘਾਤੀ ਬੰਬ ਧਮਾਕੇ 'ਚ ਘਟੋ-ਘੱਟ 20 ਲੋਕ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਪੁਲਸ ਅਤੇ ਧਾਰਮਿਕ ਥਾਵਾਂ 'ਤੇ ਹਮਲੇ ਦੇ ਖਦਸ਼ੇ ਨੂੰ ਲੈ ਕੇ ਅਧਿਕਾਰੀ ਸਾਵਧਾਨ ਹਨ ਅਤੇ ਉਨ੍ਹਾਂ ਨੇ ਅੱਤਵਾਦੀ ਰੋਕੂ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ-ਯੂਰਪ 'ਚ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਚਿੰਤਾ
ਬੁੱਧਵਾਰ ਨੂੰ ਟੀ.ਵੀ. 'ਤੇ ਪ੍ਰਸਾਰਿਤ ਇਕ ਵੀਡੀਓ 'ਚ ਦਿਖ ਰਿਹਾ ਹੈ ਕਿ ਇਕ ਅਣਜਾਣ ਬੀਬੀ ਨੇ ਕਾਲੇ ਰੰਗ ਦੇ ਲੰਬੇ ਕੱਪੜੇ ਪਾਏ ਹਨ ਅਤੇ ਨੀਲੇ ਰੰਗ ਦਾ ਨਕਾਬ ਪਾਇਆ ਹੋਇਆ ਸੀ। ਉਹ ਹੈੱਡਕੁਆਰਟਰ 'ਚ ਪਾਕਰਿੰਗ ਥਾਂ ਨੇੜੇ ਪੁਲਸ ਮੁਖੀ ਦੇ ਦਫਤਰ ਦੀ ਇਮਾਰਤ ਵੱਲ ਵਧ ਰਹੀ ਹੈ। ਉਸ ਨੇ ਕਈ ਪੁਲਸ ਅਧਿਕਾਰੀਆਂ ਨੂੰ ਬੰਦੂਕ ਦਿਖਾਈ ਅਤੇ ਇਸ ਤੋਂ ਬਾਅਦ ਹੋਰ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਉਸ ਦੀ ਲਾਸ਼ ਨੇੜੇ ਗਏ ਅਤੇ ਯਕੀਨੀ ਕੀਤਾ ਕਿ ਖੇਤਰ 'ਚ ਕੋਈ ਖਤਰਨਾਕ ਸਮੱਗਰੀ ਤਾਂ ਨਹੀਂ ਹੈ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹਟਾਇਆ ਗਿਆ। ਘਟਨਾ ਨੂੰ ਲੈ ਕੇ ਪੁਲਸ ਨੇ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ
NEXT STORY