ਢਾਕਾ (ਅਨਸ)–ਇਕ ਸਰਕਾਰੀ ਅਧਿਐਨ ਮੁਤਾਬਕ ਬੰਗਲਾਦੇਸ਼ ’ਚ ਲੋਕ ਹੁਣ ਦਹਾਕਿਆਂ ਪਹਿਲਾਂ ਦੀ ਤੁਲਨਾ ’ਚ ਵੱਧ ਸਮੇਂ ਤੱਕ ਜੀਵਤ ਰਹਿੰਦੇ ਹਨ ਅਤੇ ਮਰਦਾਂ ਦੀ ਤੁਲਨਾ ’ਚ ਔਰਤਾਂ ਲੰਮਾ ਜੀਵਨ ਜਿਊਂਦੀਆਂ ਹਨ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਸੈਂਪਲ ਵਾਈਟਲ ਸਟੈਟਿਸਟਿਕਸ 2018 ਦੀ ਰਿਪੋਰਟ ’ਚ ਕਿਹਾ ਗਿਆ ਕਿ 2017 ਦੇ 72 ਸਾਲ ਦੀ ਤੁਲਨਾ ’ਚ ਬੰਗਲਾਦੇਸ਼ੀਆਂ ਦੀ 2018 ’ਚ ਔਸਤ ਜੀਵਨ ਮਿਆਦ ਵੱਧ ਕੇ 72.3 ਸਾਲ ਹੋ ਗਈ।
ਰਿਪੋਰਟ ਮੁਤਾਬਕ ਇਸ ਸਾਲ ਜਨਵਰੀ ’ਚ ਦੇਸ਼ ਦੀ ਕੁਲ ਆਬਾਦੀ 16.557 ਕਰੋੜ ਹੋ ਗਈ, ਜਿਸ ’ਚ 8.287 ਕਰੋੜ ਮਰਦ ਅਤੇ 8.27 ਕਰੋੜ ਔਰਤਾਂ ਸ਼ਾਮਲ ਹਨ। 1971 ’ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੰਗਲਾਦੇਸ਼ ਦੇ ਲੋਕਾਂ ਦੀ ਔਸਤ ਜੀਵਨ ਆਸ ਲਗਭਗ 25 ਸਾਲ ਵੱਧ ਗਈ ਹੈ।
ਅਫਗਾਨ ਸਰਕਾਰ ਨੇ 490 ਤਾਲੀਬਾਨੀ ਕੈਦੀ ਕੀਤੇ ਰਿਹਾਅ
NEXT STORY