ਨਿਊਯਾਰਕ, (ਰਾਜ ਗੋਗਨਾ)— ਸਿੱਖਾਂ ਦੀ ਵਿਰਸਤੀ ਖੇਡ ਗਤਕਾ ਜੋ ਕਿ ਗੁਰੂ ਸਾਹਿਬਾਂ ਵਲੋਂ ਪ੍ਰਚਾਰੀ ਗਈ ਸੀ। ਅੱਜ ਵੀ ਦੇਸ਼ਾਂ-ਵਿਦੇਸ਼ਾਂ ਵਿੱਚ ਗਤਕਾ ਖੇਡ ਨੂੰ ਸਮਰਪਿਤ ਗਤਕਾ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਕਲੱਬ ਇਸ ਅਮੁੱਲੀ ਅਤੇ ਪੁਰਾਤਨ ਖੇਡ ਦੇ ਪ੍ਰਚਾਰ- ਪ੍ਰਸਾਰ ਹਿੱਤ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ । ਇਹ ਸਾਰੀਆਂ ਜੱਥੇਬੰਦੀਆਂ ਸ੍ਰੀ ਅਕਾਲ ਸਾਹਿਬ ਦੀ ਸਰਪ੍ਰਸਤੀ ਹੇਠ ਗੁਰੂ ਮਰਿਯਾਦਾ ਅੰਦਰ ਰਹਿ ਕੇ ਇਹ ਕਾਰਜ ਕਰਦੀਆਂ ਆ ਰਹੀਆਂ ਹਨ ਪਰ ਦਿੱਲੀ ਦੀ ਇੱਕ ਨਿਜੀ ਫਰਮ ਵਲੋਂ ਗਤਕਾ ਤੇ ਸਿੱਖ ਮਾਰਸ਼ਲ ਆਰਟ ਸ਼ਬਦਾਂ ਨੂੰ ਪੇਟੈਂਟ ਕਰਾਉਣ ਦੀ ਖਬਰ ਦਾ ਸਖਤ ਨੋਟਿਸ ਲਂੈਦਿਆਂ ਵਿਸ਼ਵ ਗਤਕਾ ਫੈਡਰੇਸ਼ਨ ਦੇ ਸਕੱਤਰ ਡਾ. ਦੀਪ ਸਿੰਘ ਨੇ ਇਸ ਨੂੰ ਸਿੱਖ ਸਿਧਾਂਤਾਂ ਅਤੇ ਸਿੱਖ ਰਵਾਇਤਾਂ ਉੱਤੇ ਸਿੱਧਾ ਹਮਲਾ ਗਰਦਾਨਿਆ ਹੈ।
ਉਨ੍ਹਾਂ ਆਖਿਆ ਕਿ ਗਤਕਾ ਖੇਡ ਗੁਰੂ ਸਾਹਿਬਾਨਾਂ ਵਲੋਂ ਵਰੋਸਾਈ ਹੋਈ ਪੁਰਾਤਨ ਜੰਗੀ ਕਲਾ ਹੈ। ਗਤਕਾ ਅਤੇ ਸਿੱਖ ਮਾਰਸ਼ਲ ਆਰਟ ਸ਼ਬਦ 'ਤੇ ਕਿਸੇ ਵਿਅਕਤੀ ਜਾਂ ਨਿੱਜੀ ਫਰਮ ਦਾ ਹੱਕ ਨਹੀਂ ਹੋ ਸਕਦਾ ਕਿਉਂਕਿ ਇਹ ਸ਼ਬਦ ਸਿੱਖ ਰਵਾਇਤਾਂ ਨਾਲ ਜੁੜੇ ਹੋਏ ਹਨ। ਗਤਕਾ ਖੇਡ ਨਾਲ ਜੁੜੀਆਂ ਸਿੱਖ ਜੱਥੇਬੰਦੀਆਂ ਇਨ੍ਹਾਂ ਸਬਦਾਂ ਦੀ ਵਰਤੋਂ ਵਿਆਪਕ ਰੂਪ ਵਿੱਚ ਕਰਦੀਆਂ ਹਨ। ਡਾ. ਦੀਪ ਸਿੰਘ ਨੇ ਕਿਹਾ ਕਿ ਗਤਕਾ ਅਤੇ ਸਿੱਖ ਮਾਰਸ਼ਲ ਆਰਟ ਸ਼ਬਦ ਨੂੰ ਪੇਟੈਂਟ ਕਰਾਉਣ ਵਾਲੀ ਦਿੱਲੀ ਸਥਿਤ ਨਿੱਜੀ ਫਰਮ ਨੂੰ ਖਾਲਸਾ ਪੰਥ ਵਲੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਅਜਿਹਾ ਕੁੱਝ ਵੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਬੀਬਾ ਸਰਬਜੀਤ ਕੌਰ ਵਿੱਤ ਸਕੱਤਰ ਅਤੇ ਗਗਨਦੀਪ ਸਿੰਘ ਨਿਉਯਾਰਕ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਇਮਰਾਨ ਤੇ ਬਿਲਾਵਲ ਨੇ ਹੋਲੀ ਮੌਕੇ ਹਿੰਦੂ ਭਾਈਚਾਰੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY