ਬਾਲਟੀਮੋਰ (ਭਾਸ਼ਾ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਕੇ ਹੁਣ 9 ਕਰੋੜ ਦੇ ਪਾਰ ਹੋ ਗਏ ਹਨ। ਇਸ ਬੀਮਾਰੀ ਨਾਲ ਵਿਸ਼ਵ ਭਰ ਵਿਚ ਕਰੀਬ 20 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੇ ਵਿਭਿੰਨ ਦੇਸ਼ਾਂ ਵਿਚ ਇਨਫੈਕਸ਼ਨ ਦੇ ਵੱਖ-ਵੱਖ ਰੂਪ (ਵੇਰੀਏਂਟ) ਸਾਹਮਣੇ ਆ ਰਹੇ ਹਨ।
ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਐਤਵਾਰ ਤੱਕ ਦੇ ਅੰਕੜਿਆਂ ਮੁਤਾਬਕ, ਪਿਛਲੇ ਸਿਰਫ 10 ਹਫਤਿਆਂ ਵਿਚ ਦੁਨੀਆ ਭਰ ਵਿਚ ਇਨਫੈਕਸ਼ਨ ਦੇ ਮਾਮਲੇ ਦੁੱਗਣੇ ਹੋ ਗਏ ਹਨ। ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਅਕਤੂਬਰ ਵਿਚ 4 ਕਰੋੜ 50 ਲੱਖ ਸਨ। ਯੂਨੀਵਰਸਿਟੀ ਮੁਤਾਬਕ ਐਤਵਾਰ ਦੁਪਹਿਰ ਤੱਕ ਦੁਨੀਆ ਭਰ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9,00,05,787 ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ ਅੱਜ ਸ਼ਾਮ ਖਤਮ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ
ਅਮਰੀਕਾ ਵਿਚ ਇਨਫੈਕਸ਼ਨ ਦੇ 2 ਕਰੋੜ 22 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲੇ ਦੁਨੀਆ ਭਰ ਵਿਚ ਸਭ ਨਾਲੋਂ ਵੱਧ ਹਨ। ਇਹਨਾਂ ਮਾਮਲਿਆਂ ਦੀ ਗਿਣਤੀ ਭਾਰਤ ਵਿਚ ਸਾਹਮਣੇ ਆਏ ਮਾਮਲਿਆਂ ਨਾਲੋਂ ਦੁੱਗਣੀ ਹੈ। ਭਾਰਤ ਵਿਚ ਇਨਫੈਕਸ਼ਨ ਦੇ ਕਰੀਬ 1 ਕਰੋੜ ਪੰਜ ਲੱਖ ਮਾਮਲੇ ਹਨ। ਭਾਰਤ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ।
ਨੋਟ- ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 9 ਕਰੋੜ ਦੇ ਪਾਰ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਬ੍ਰਿਸਬੇਨ ਵਿਖੇ ਅੱਜ ਸ਼ਾਮ ਖਤਮ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ
NEXT STORY