ਗਾਂਬੀਆ— ਅਫਰੀਕੀ ਦੇਸ਼ ਗਾਂਬੀਆ ਦੇ ਰਾਸ਼ਟਰਪਤੀ ਰਹੇ ਯਾਹਯਾ ਜਮੇਹ ਨੇ 22 ਸਾਲ ਤੱਕ ਰਾਜਿਆਂ ਵਾਂਗ ਰਾਜ ਕੀਤਾ। ਰਾਸ਼ਟਰਪਤੀ ਚੋਣ 'ਚ ਉਨ੍ਹਾਂ ਨੂੰ ਹੈਰਾਨ ਕਰ ਦੇਣ ਵਾਲੀ ਹਾਰ ਮਿਲੀ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਚੋਣ 'ਚ ਏਡੇਮਾ ਬੈਰੋ ਨੇ ਹਰਾਇਆ, ਜੋ ਇਕ ਰੀਅਲ ਅਸਟੇਟ ਕੰਪਨੀ ਦੇ ਮਾਲਕ ਹਨ, ਨੂੰ ਜੇਤੂ ਐਲਾਨ ਕੀਤਾ ਗਿਆ। ਏਡੇਮਾ ਬੈਰੋ ਨੂੰ ਚੋਣ 'ਚ 45 ਫੀਸਦੀ ਤੋਂ ਵਧ ਵੋਟਾਂ ਮਿਲੀਆਂ ਹਨ। ਸਾਲ 1994 'ਚ ਯਾਹਯਾ ਜਮੇਹ ਫੌਜ ਵਲੋਂ ਤਖਤਾ ਪਲਟ ਤੋਂ ਬਾਅਦ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦੀ ਹਾਰ ਤੋਂ ਬਾਅਦ ਗਾਂਬੀਆ ਦੀ ਰਾਜਧਾਨੀ ਬਾਨਜੁਲ 'ਚ ਜਸ਼ਨ ਮਨਾਉਣ ਲਈ ਲੋਕ ਸੜਕਾਂ 'ਤੇ ਉਤਰ ਆਏ ਅਤੇ ਲੋਕਾਂ ਨੇ 'ਅਸੀਂ ਆਜ਼ਾਦ ਹਾਂ, ਅਸੀਂ ਹੁਣ ਗੁਲਾਮ ਨਹੀਂ' ਦੇ ਨਾਅਰੇ ਲਾਏ।
ਚੋਣ ਕਮਿਸ਼ਨ ਦੇ ਪ੍ਰਧਾਨ ਨੇ ਚੋਣ ਦੇ ਇਸ ਨਤੀਜੇ ਤੋਂ ਬਾਅਦ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਓਧਰ ਏਡੇਮਾ ਬੈਰੋ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਨਵੇਂ ਗਾਂਬੀਆ ਦੀ ਸ਼ੁਰੂਆਤ ਹੈ ਅਤੇ ਯਾਹਯਾ ਜਮੇਹ ਨੇ ਉਨ੍ਹਾਂ ਨੂੰ ਫੋਨ ਕਰ ਕੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਯਾਹਯਾ ਆਪਣੇ ਅਜੀਬੋ-ਗਰੀਬ ਬਿਆਨਾਂ ਨੂੰ ਲੈ ਕੇ ਵੀ ਚਰਚਾ 'ਚ ਰਹੇ ਹਨ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇਕਰ ਅੱਲ੍ਹਾ ਚਾਹੁਣ ਤਾਂ ਇਹ ਇਕ ਅਰਬ ਸਾਲ ਤੱਕ ਸ਼ਾਸਨ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਲਿੰਗੀ ਲੋਕਾਂ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ। ਜਮੇਹ ਪੱਤਰਕਾਰਾਂ ਅਤੇ ਵਿਰੋਧੀ ਧਿਰ ਦੇ ਸਮਰਥਕਾਂ 'ਤੇ ਦਮਨ ਦਾ ਦੋਸ਼ ਲਾਉਂਦੇ ਰਹੇ ਹਨ, ਜਿਸ ਦੀ ਮਨੁੱਖੀ ਅਧਿਕਾਰ ਵਰਕਰਾਂ ਨੇ ਸਖਤ ਨਿੰਦਾ ਕੀਤੀ।
ਚੀਨ 'ਚ ਇਮਾਰਤ ਢਹਿਣ ਕਾਰਨ ਪੰਜ ਲੋਕਾਂ ਦੀ ਮੌਤ
NEXT STORY