ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ਨੀਵਾਰ ਨੂੰ ਬਾਰਾਮਤੀ ਵਿਚ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਸ਼ ਦਾ ਭਵਿੱਖ ਤੈਅ ਕਰਨਗੀਆਂ। ਅਜੀਤ ਦੀ ਪਤਨੀ ਸੁਨੇਤਰਾ ਪਵਾਰ ਬਾਰਾਮਤੀ ਲੋਕ ਸਭਾ ਸੀਟ ਤੋਂ ਸੱਤਾਧਾਰੀ ਗਠਜੋੜ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। ਸੁਨੇਤਰਾ ਦਾ ਮੁਕਾਬਲਾ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਪ੍ਰਿਆ ਸੁਲੇ, ਉਸ ਦੀ ਸਾਲੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੰਸਥਾਪਕ ਸ਼ਰਦ ਪਵਾਰ ਦੀ ਧੀ ਨਾਲ ਹੈ। ਅੰਬੇਗਾਂਵ ਵਿਚ ਸੁਨੇਤਰਾ ਪਵਾਰ ਦੇ ਹੱਕ 'ਚ ਆਯੋਜਿਤ ਇਕ ਰੈਲੀ 'ਚ ਅਜੀਤ ਨੇ ਕਿਹਾ,“ਇਹ ਚੋਣ ਕਿਸੇ ਪਿੰਡ ਜਾਂ (ਪਰਿਵਾਰ) ਦੇ ਸਬੰਧਾਂ ਬਾਰੇ ਨਹੀਂ ਹੈ। ਇਹ ਚੋਣ ਦੇਸ਼ ਦਾ ਭਵਿੱਖ ਤੈਅ ਕਰੇਗੀ।'' ਉਨ੍ਹਾਂ ਕਿਹਾ,''ਮੈਨੂੰ ਖਾਲੀ ਜ਼ਮੀਨ ਦਿਖਾਓ, ਮੈਂ ਉੱਥੇ ਖੇਡ ਕੰਪਲੈਕਸ ਬਣਾਵਾਂਗਾ। ਰਾਏਗੜ੍ਹ ਕਿਲ੍ਹੇ ਵਿਚ ਰੋਪਵੇਅ ਦੀ ਸਹੂਲਤ ਲਈ ਫੰਡ ਦਿੱਤੇ ਜਾਣਗੇ। ਵੇਖਾ ਤਾਲੁਕਾ ਦਾ ਨਾਮ ਬਦਲ ਕੇ ਰਾਏਗੜ੍ਹ ਕਰਨ ਦੀ ਮੰਗ ਪੂਰੀ ਕੀਤੀ ਗਈ। ਮੈਂ ਮਰਾਠਾ ਭਾਈਚਾਰੇ ਲਈ ਸਖ਼ਤ ਮਿਹਨਤ ਕੀਤੀ ਹੈ।''
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ (ਅਣਵੰਡੇ ਐੱਨ.ਸੀ.ਪੀ. ਦੀਆਂ) 'ਘੜੀ' ਚੋਣ ਚਿੰਨ੍ਹ 'ਤੇ ਚੋਣਾਂ ਜਿੱਤੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹਨ, ਜਦਕਿ ਇਸ ਵਾਰ 'ਘੜੀ' ਚੋਣ ਨਿਸ਼ਾਨ 'ਤੇ ਜਿੱਤਣ ਵਾਲੇ ਪ੍ਰਧਾਨ ਮੰਤਰੀ ਦਾ ਸਮਰਥਨ ਕਰਨਗੇ। ਪਿਛਲੇ ਸਾਲ ਜੁਲਾਈ 'ਚ ਅਜੀਤ ਪਵਾਰ ਅਤੇ 8 ਵਿਧਾਇਕਾਂ ਦੇ ਰਾਜ 'ਚ ਏਕਨਾਥ ਸ਼ਿੰਦੇ ਸਰਕਾਰ 'ਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਟੁੱਟ ਗਈ ਸੀ। ਬਾਅਦ 'ਚ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧਿਰ ਨੂੰ ਪਾਰਟੀ ਦਾ ਨਾਂ ਅਤੇ 'ਘੜੀ' ਚੋਣ ਚਿੰਨ੍ਹ ਦੇ ਦਿੱਤਾ। ਸਾਲ 2009 ਤੋਂ ਬਾਰਾਮਤੀ ਤੋਂ ਸੰਸਦ ਮੈਂਬਰ ਸੁਲੇ ਦੇ ਸਪੱਸ਼ਟ ਸੰਦਰਭ 'ਚ ਪਵਾਰ ਨੇ ਕਿਹਾ,''ਗੰਭੀਰਤਾ ਨਾਲ ਸੋਚੋ ਕਿ ਉਨ੍ਹਾਂ ਨੇ ਪਿਛਲੇ 15 ਸਾਲਾਂ 'ਚ ਕੀ ਕੰਮ ਕੀਤਾ ਅਤੇ ਫਿਰ ਵੋਟ ਕਰੋ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੜਕ ਹਾਦਸੇ 'ਚ ਦੋ ਪੁਲਸ ਮੁਲਾਜ਼ਮਾਂ ਦੀ ਮੌਤ, 12 ਤੋਂ ਵੱਧ ਲੋਕ ਹੋਏ ਜ਼ਖ਼ਮੀ
NEXT STORY