ਕਾਬੁਲ (ਅਨਸ) - ਯੁੱਧ ਗ੍ਰਸਤ ਦੇਸ਼ਾਂ ’ਚ ਮਾਨਵਤਾਵਾਂ ਦੇ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (ਓ. ਸੀ. ਐੱਚ. ਏ.) ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2021 ’ਚ ਹੋਏ ਸੰਘਰਸ਼ ਕਾਰਨ 6,34,000 ਤੋਂ ਜ਼ਿਆਦਾ ਅਫਗਾਨ ਅੰਦਰੂਨੀ ਤੌਰ ’ਤੇ ਉੱਜੜ ਗਏ ਹਨ। ਸੰਘਰਸ਼ ਕਾਰਨ ਉੱਜੜੇ 2,82,246 ਲੋਕਾਂ ਨੂੰ ਸਹਾਇਤਾ ਦਿੱਤੀ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਦੂਜੇ ਪਾਸੇ 2021 ’ਚ ਸੰਘਰਸ਼ ਕਾਰਨ ਹੋਏ ਉਜਾੜੇ ਦਾ ਜਨਾਨੀਆਂ ਦੇ ਨਾਲ-ਨਾਲ ਬਹੁਤ ਸਾਰੇ ਬੱਚਿਆਂ ਦੇ ਜੀਵਨ ’ਤੇ ਸਭ ਤੋਂ ਜ਼ਿਆਦਾ ਬੁਰਾ ਅਸਰ ਪਿਆ ਹੈ। ਇਸ ਬੁਰੇ ਅਸਰ ਕਾਰਨ ਉਨ੍ਹਾਂ ਦੀਆਂ ਸਿਹਤ ਸਹੂਲਤਾਂ ਅਤੇ ਸਕੂਲੀ ਸਿੱਖਿਆ ਤੱਕ ਪਹੁੰਚ ਨਹੀਂ ਹੈ।
ਅਫਗਾਨ ਸ਼ਰਨਾਰਥੀਆਂ ਦੀ ਆਮਦ ਰੋਕਣ ਲਈ ਤੁਰਕੀ ਨੇ ਸਰਹੱਦ ’ਤੇ ਵਧਾਈ ਕੰਧ
NEXT STORY