ਬੀਜਿੰਗ (ਵਾਰਤਾ)- ਚੀਨ ਦੇ ਮੌਸਮ ਵਿਗਿਆਨ ਅਥਾਰਟੀ ਨੇ ਸੋਮਵਾਰ ਨੂੰ ਦੇਸ਼ ਦੇ ਕੁਝ ਖੇਤਰਾਂ ਵਿਚ ਭਾਰੀ ਬਰਫਬਾਰੀ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਸੋਮਵਾਰ ਦੁਪਹਿਰ ਤੋਂ ਮੰਗਲਵਾਰ ਦੁਪਹਿਰ ਤੱਕ ਹੁਨਾਨ, ਜਿਆਂਗਸ਼ੀ, ਝੇਜਿਆਂਗ, ਫੁਜਿਆਨ ਅਤੇ ਗੁਆਂਗਸ਼ੀ ਦੇ ਕੁਝ ਹਿੱਸਿਆਂ 'ਚ ਬਰਫੀਲਾ ਤੂਫਾਨ ਆਏਗਾ ਅਤੇ 2 ਸੈਂਟੀਮੀਟਰ ਤੋਂ 6 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਅਯੁੱਧਿਆ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਕੀਤੀ ਆਰਤੀ, ਕੀਤਾ 'ਦੰਡਵਤ ਪ੍ਰਣਾਮ'
ਮੌਸਮ ਵਿਗਿਆਨ ਕੇਂਦਰ ਅਨੁਸਾਰ, ਇਸ ਮਿਆਦ ਦੇ ਦੌਰਾਨ ਗੁਈਝੋ, ਯੂਨਾਨ ਅਤੇ ਗੁਆਂਗਸ਼ੀ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਯਾਤਰੀਆਂ ਅਤੇ ਡਰਾਈਵਰਾਂ ਨੂੰ ਬਰਫੀਲੇ ਮੌਸਮ ਦੌਰਾਨ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਅਤੇ ਸਥਾਨਕ ਅਧਿਕਾਰੀਆਂ ਨੂੰ ਸੜਕਾਂ, ਰੇਲਵੇ, ਬਿਜਲੀ ਅਤੇ ਦੂਰਸੰਚਾਰ ਸੰਬੰਧੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਚੀਨ ਕੋਲ ਚਾਰ-ਪੱਧਰੀ, ਰੰਗ-ਕੋਡ ਵਾਲੀ ਮੌਸਮ ਚੇਤਾਵਨੀ ਪ੍ਰਣਾਲੀ ਹੈ। 'ਲਾਲ' ਸਭ ਤੋਂ ਗੰਭੀਰ ਮੌਸਮ ਨੂੰ ਦਰਸਾਉਂਦਾ ਹੈ, ਇਸ ਤੋਂ ਬਾਅਦ 'ਸੰਤਰੀ, ਪੀਲਾ ਅਤੇ ਨੀਲਾ' ਹੁੰਦਾ ਹੈ।
ਇਹ ਵੀ ਪੜ੍ਹੋ : ਰਾਮ ਮੰਦਰ ਲਈ ਫਿਲਮ 'ਹਨੂਮਾਨ' ਦੀ ਟੀਮ ਨੇ 2.6 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਦਾ ਕੀਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਨੇਤਨਯਾਹੂ ਨੇ ਮੁੜ ਦੁਹਰਾਇਆ ਸੰਕਲਪ, ਕਿਹਾ-ਹਮਾਸ ਵਿਰੁੱਧ ਹੋਵੇਗੀ 'ਸੰਪੂਰਨ ਜਿੱਤ'
NEXT STORY