ਸਨਾ - ਯਮਨ 'ਚ ਦੱਖਣੀ ਵੱਖਵਾਦੀ ਸਮੂਹ ਦੇ ਲਈ ਇਕ ਫੌਜੀ ਪਰੇਡ 'ਚ ਬੈਲੇਸਟਿਕ ਮਿਜ਼ਾਈਲ ਹਮਲਾ ਹੋਇਆ, ਜਿਸ 'ਚ 6 ਫੌਜੀਆਂ ਅਤੇ 3 ਬੱਚਿਆਂ ਦੀ ਮੌਤ ਹੋ ਗਈ। ਸਮੂਹ ਦੇ ਬੁਲਾਰੇ ਮਗਲ ਅਲ-ਸ਼ੋਬੀ ਨੇ ਫੋਨ 'ਤੇ ਦੱਸਿਆ ਕਿ ਧਾਲੇ ਸੂਬੇ ਦੀ ਰਾਜਧਾਨੀ 'ਚ ਇਕ ਫੁੱਟਬਾਲ ਮੈਦਾਨ 'ਤੇ ਨਵੀਂ ਭਰਤੀ ਲਈ ਇਕ ਪਰੇਡ ਚੱਲ ਰਹੀ ਸੀ ਕਿ ਇਸੇ ਦੌਰਾਨ ਇਹ ਹਮਲਾ ਹੋਇਆ।

ਦੱਖਣੀ ਵੱਖਵਾਦੀ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਨਾਲ ਜੁੜੇ ਹੋਏ ਹਨ ਜੋ ਯਮਨ ਦੇ ਹਾਓਤੀ ਵਿਧ੍ਰੋਹੀਆਂ ਨਾਲ ਲੜਾਈ ਲੱੜ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਧਮਾਕੇ 'ਚ ਆਮ ਨਾਗਰਿਕਾਂ ਸਮੇਤ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਹਮਲੇ ਲਈ ਹਾਓਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਧ੍ਰੋਹੀਆਂ ਸਮੂਹ ਤੋਂ ਇਕ ਸਬੰਧ 'ਚ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਤਾਲਿਬਾਨੀ ਹਮਲੇ 'ਚ 17 ਲੜਾਕਿਆਂ ਦੀ ਮੌਤ
NEXT STORY