ਓਨਟਾਰੀਓ - ਕੈਨੇਡਾ ਦੇ ਓਨਟਾਰੀਓ ਦੇ ਸਟੋਨੀ ਕਰੀਕ ਇਲਾਕੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਕਾਨ ਮਾਲਕ ਨੇ ਮਾਮੂਲੀ ਵਿਵਾਦ ਕਾਰਨ ਆਪਣੇ ਕਿਰਾਏਦਾਰ ਜੋੜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਨਿਊਯਾਰਕ ਪੋਸਟ ਮੁਤਾਬਕ ਦੋਵਾਂ ਮ੍ਰਿਤਕਾਂ ਦੀ ਪਛਾਣ ਕੈਰੀਸਾ ਮੈਕਡੋਨਲਡ (27) ਅਤੇ ਆਰੋਨ ਸਟੋਨ (28) ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਬੇਕਸੂਰ ਸਨ ਅਤੇ ਮਾਮੂਲੀ ਵਿਵਾਦ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਜਦੋਂ ਹੈਮਿਲਟਨ ਪੁਲਸ ਨੇ 57 ਸਾਲਾ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜਵਾਬੀ ਕਾਰਵਾਈ 'ਚ ਦੋਸ਼ੀ ਵੀ ਮਾਰਿਆ ਗਿਆ। ਘਟਨਾ ਲੰਘੇ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੁੱਝ ਦਿਨ ਬਾਅਦ ਚੜ੍ਹਨਾ ਸੀ ਘੋੜੀ
ਹੈਮਿਲਟਨ ਡਿਟੈਕਟਿਵ ਸਾਰਜੈਂਟ ਸਟੀਵ ਬੇਰੇਜ਼ੂਇਕ ਨੇ ਕਿਹਾ ਕਿ ਜਦੋਂ ਜੋੜੇ ਨੂੰ ਗੋਲੀ ਮਾਰੀ ਗਈ ਤਾਂ ਦੋਵੇਂ ਘਰੋਂ ਬਾਹਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਪੁਲਸ ਮੁਤਾਬਕ ਜੋੜੇ ਨੇ 57 ਸਾਲਾ ਵਿਅਕਤੀ ਦੇ ਘਰ ਦਾ ਬੇਸਮੈਂਟ ਕਿਰਾਏ 'ਤੇ ਲਿਆ ਸੀ। ਮਕਾਨ ਮਾਲਕ ਉਨ੍ਹਾਂ ਦੇ ਘਰ ਦੇ ਉਪਰਲੇ ਫਲੋਰ 'ਤੇ ਰਹਿੰਦਾ ਸੀ। ਜੋੜੇ ਦੀ ਹਾਲ ਹੀ ਵਿੱਚ ਮੰਗਣੀ ਹੋਈ ਸੀ। ਕੈਰੀਸਾ ਮੈਕਡੋਨਲਡ ਐਜੂਕੇਸ਼ਨਲ ਅਸਿਸਟੈਂਟ ਸੀ, ਜਦੋਂ ਕਿ ਉਸ ਦਾ ਮੰਗੇਤਰ ਆਰੋਨ ਸਟੋਨ ਇੱਕ ਇਲੈਕਟ੍ਰੀਸ਼ੀਅਨ ਸੀ। ਪੁਲਸ ਨੇ ਇਸ ਦਰਦਨਾਕ ਗੋਲੀਬਾਰੀ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ। ਪੁਲਸ ਅਨੁਸਾਰ ਮਕਾਨ ਮਾਲਕ ਨਾਲ ਝਗੜੇ ਦਾ ਕਾਰਨ ਕਿਰਾਏ ਦਾ ਭੁਗਤਾਨ ਨਹੀਂ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਕਿਰਾਏ ਨੂੰ ਹੀ ਇਸ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ: ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ
ਪੁਲਸ ਮੁਤਾਬਕ ਇਸ ਸਬੰਧੀ ਸ਼ੁਰੂਆਤੀ ਸੰਕੇਤਾਂ ਤੋਂ ਇਹ ਲੱਗਦਾ ਹੈ ਕਿ ਘਰ ਦੀ ਹਾਲਤ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਝਗੜਾ ਹੋਇਆ ਸੀ। ਨਿਊਯਾਰਕ ਪੋਸਟ ਮੁਤਾਬਕ ਘਰ ਦੇ ਮਾਲਕ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਜਦੋਂ ਪੁਲਸ ਪਹੁੰਚੀ ਤਾਂ ਮਕਾਨ ਮਾਲਕ ਨੇ ਆਪਣੇ ਨਾਮ ਨਾਲ ਰਜਿਸਟਰਡ ਕਈ ਬੰਦੂਕਾਂ ਨਾਲ ਖ਼ੁਦ ਨੂੰ ਲੈਸ ਕੀਤਾ ਹੋਇਆ ਸੀ। ਪੁਲਸ ਨੇ ਕਈ ਘੰਟਿਆਂ ਤੱਕ ਮਕਾਨ ਮਾਲਕ ਨੂੰ ਆਤਮ ਸਮਰਪਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਕਾਨ ਮਾਲਕ ਗੁੱਸੇ 'ਚ ਆ ਗਿਆ ਅਤੇ ਪੁਲਸ ਦੀ ਬਖਤਰਬੰਦ ਗੱਡੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ਦੌਰਾਨ ਮਕਾਨ ਮਾਲਕ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬੰਦੂਕ ਹਿੰਸਾ ਵਿਰੁੱਧ ਰਾਸ਼ਟਰੀ ਦਿਵਸ ਦਾ ਕੀਤਾ ਐਲਾਨ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਬੰਦੂਕ ਹਿੰਸਾ ਵਿਰੁੱਧ ਰਾਸ਼ਟਰੀ ਦਿਵਸ ਦਾ ਕੀਤਾ ਐਲਾਨ
NEXT STORY